ਮਜੀਠਾ –
ਮਜੀਠਾ ਪੁਲਿਸ ਨੇ ਇੱਕ ਆਮ ਆਦਮੀ ਪਾਰਟੀ ਦੇ ਆਗੂ ਨੂੰ ਨਬਾਲਿਗ ਲੜਕੀ ਦੇ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ, ਉਕਤ ਆਗੂ ਦੇ ਨਾਲ ਇੱਕ ਹੋਰ ਆਦਮੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਨੇ ਇਨ੍ਹਾਂ ਖਿਲਾਫ ਛੇੜਛਾੜ ਦਾ ਮੁਕੱਦਮਾ ਦਰਜ ਕੀਤਾ ਹੈ। ਪੰਜਾਬੀ ਜਾਗਰਣ ਦੀ ਖ਼ਬਰ ਮੁਤਾਬਿਕ, ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਇੱਕ ਨਬਾਲਿਗ ਲੜਕੀ ਨੇ ਦੋਸ਼ ਲਗਾਇਆ ਕਿ, ਉਹ ਅੱਠਵੀਂ ਜਮਾਤ ਵਿਚ ਪੜਦੀ ਹੈ।
ਲੜਕੀ ਦਾ ਦੋਸ਼ ਹੈ ਕਿ, ਇਲਾਕੇ ਦੇ ਇਕ ਆਪ ਆਗੂ ਉਹਨੂੰ ਅਕਸਰ ਛੇੜਦਾ ਰਹਿੰਦਾ ਸੀ ਅਤੇ ਪਿਛਲੇ ਦਿਨੀਂ ਤਾਂ ਹੱਦ ਹੀ ਹੋ ਗਈ, ਉਹਦੀ ਮਾਂ ਦੇ ਸਾਹਮਣੇ ਹੀ ਉਹਨੂੰ ਛੇੜਿਆ ਗਿਆ ਅਤੇ ਕੱਪੜੇ ਪਾੜ ਦਿੱਤੇ।
ਦੂਜੇ ਪਾਸੇ ਮਜੀਠਾ ਥਾਣਾ ਦੇ ਐਸਐਚਓ ਮਨਮੀਤਪਾਲ ਸਿੰਘ ਨੇ ਕਿਹਾ ਕਿ ਪੁਲਿਸ ਦੇ ਵਲੋਂ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਆਪ ਆਗੂ ਬੱਲ, ਰਾਜਵੀਰ ਸਿੰਘ, ਦਲਜੀਤ ਕੌਰ ਅਤੇ ਧਰਮਿੰਦਪਾਲ ਸਿੰਘ ਉਰਫ ਬਿੱਲਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ, ਬੱਲ ਤੇ ਰਾਜਵੀਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਦੋਵਾਂ ਦੀ ਭਾਲ ਵਿੱਚ ਛਾਪੇਮਾਰੀ ਜਾਰੀ ਹੈ।