ਚੰਡੀਗੜ੍ਹ-
ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਦੂਜੀ ਪਤਨੀ ਦੇ ਖਿਲਾਫ਼ ਪੁਲਿਸ ਦੇ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਮਾਮਲਾ ਬਿਨ੍ਹਾਂ ਇਜਾਜ਼ਤ ਦੇ ਅਸ਼ਲੀਲ ਵੀਡਿਓ ਬਣਾ ਕੇ ਸ਼ੇਅਰ ਕਰਨ ਨੂੰ ਲੈ ਕੇ ਦਰਜ ਕੀਤਾ ਗਿਆ ਹੈ।
ਵਿਧਾਇਕ ਨੇ ਆਪਣੀ ਪਤਨੀ ਗੁਰਪ੍ਰੀਤ ਕੌਰ ਤੇ ਦੋਸ਼ ਲਗਾਇਆ ਹੈ ਕਿ, ਉਹ ਉਹਨੂੰ (ਪਠਾਣਮਾਜਰਾ) ਨੂੰ ਧਮਕੀਆਂ ਦੇ ਰਹੀ ਹੈ।
ਖ਼ਬਰਾਂ ਦੀ ਮੰਨੀਏ ਤਾਂ, ਇਸ ਮਾਮਲੇ ਨੂੰ ਰੱਦ ਕਰਵਾਉਣ ਦੇ ਲਈ ਗੁਰਪ੍ਰੀਤ ਕੌਰ ਦੇ ਵਲੋਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ।
ਪੁਲਿਸ ਨੇ ਐਫਆਈਆਰ 66 ਈ ਆਈਟੀ ਐਕਟ ਅਤੇ 67 ਏ ਤਹਿਤ ਧਾਰਵਾਂ ਤਹਿਤ ਮਾਮਲਾ ਦਰਜ ਕੀਤਾ ਹੈ। PJ