- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਲਿਆ ਗੰਭੀਰ ਨੋਟਿਸ
ਦਲਜੀਤ ਕੌਰ, ਸੰਗਰੂਰ/ਚੰਡੀਗੜ੍ਹ:
ਪੰਜਾਬ ਦੀਆਂ ਮੰਡੀਆਂ ਉੱਪਰ ਕਬਜ਼ਾ ਕਰਨ ਲੱਗਾ ਅਡਾਨੀ ਗਰੁੱਪ ਨੇ ਬਾਸਮਤੀ ਦੀ ਖਰੀਦ ਰਾਹੀਂ ਕਬਜ਼ਾ ਜਮਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਦੋਸ਼ ਲਗਾਉਂਦਿਆਂ ਹੋਇਆ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ਵਿੱਚੋਂ ਬਾਸਮਤੀ ਅਡਾਨੀ ਗਰੁੱਪ ਖਰੀਦ ਰਿਹਾ ਹੈ।
ਮਨਜੀਤ ਧਨੇਰ ਨੇ ਦੱਸਿਆ ਕਿ ਤਰਨਤਾਰਨ, ਭਿੱਖੀਵਿੰਡ ਝੁਬਾਲ, ਪੱਟੀ, ਖੇਮਕਰਨ ਆਦਿ ਮੰਡੀਆਂ ‘ਚ ਬਾਸਮਤੀ 1121 ਅਤੇ 1509 ਆਦਿ ਦੀ ਖ਼ਰੀਦਦਾਰੀ ਇਹੋ ਅਡਾਨੀ ਕੰਪਨੀ ਕਰ ਰਹੀ ਹੈ। ਇਹਨਾਂ ਮੰਡੀਆਂ ‘ਚ ਜਿੰਨੇ ਵੀ ਵਿਉਪਾਰੀ ਹਨ, ਸਾਰੇ ਹੀ ਪ੍ਰਾਈਵੇਟ ਆਦਾਰੇ ਅਡਾਨੀ ਗਰੁੱਪ ਦੇ ਹਨ ਤੇ ਫਰਜ਼ੀ ਬੋਲੀ ਲਾਉਂਦੇ ਹਨ।
ਕਿਸਾਨਾਂ ਦੀ ਮਜਬੂਰੀ ਹੈ ਕਿ ਉਹ ਏਕਾ ਅਧਿਕਾਰ ਜਮਾਉਣ ਜਾ ਰਹੇ ਅਡਾਨੀ ਗਰੁੱਪ ਨੂੰ ਫ਼ਸਲ ਵੇਚ ਕੇ ਘਰ ਨੂੰ ਜਾਣ।ਇਹ ਆਡਾਨੀ ਘਰਾਣਾ ਬਾਸਮਤੀ ਦੀਆਂ ਦੋ ਕਿਸਮਾਂ 1121 ਤੇ 1509 ਹੀ ਖ਼ਰੀਦਦੇ ਹਨ। ਬਨਾਸਪਤੀ ਦੀ PB-7 ਕਿਸਮ ਖ਼ਰੀਦਦੇ ਹੀ ਨਹੀਂ । ਇਸ ਵੱਡੇ ਕਾਰਪੋਰੇਟ ਘਰਾਣੇ ਕਿਸਾਨਾਂ ਨੂੰ ਮਹਿਜ਼ 3200 ਰੁਪਏ ਵੇਚਣ ਦੀ ਮਜਬੂਰ ਕਰ ਰਹੇ ਹਨ।
ਕਿਸਾਨ ਆਗੂ ਨੇ ਕਿਹਾ ਏਕਾ ਅਧਿਕਾਰ ਜਮਾਉਣ ਜਾ ਰਹੇ ਇਸ ਕਾਰਪੋਰੇਟ ਘਰਾਣੇ ਦੇ ਫੌਰੀ ਅਤੇ ਲੰਬੇ ਦਾਅ ਦੇ ਮਨਸੂਬੇ ਅਤੇ ਕਿਸਾਨਾਂ ਦੀ ਲੁੱਟ ਬੰਦ ਕਰਾਉਣ ਲਈ ਪੰਜਾਬ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਹੈ ਕਿ ਬਾਸਮਤੀ ਦੀਆਂ ਸਾਰੀਆਂ ਕਿਸਮਾਂ ਦੀ ਘੱਟੋ-ਘੱਟ ਖਰੀਦ ਕੀਮਤ 4800 ਰੁ. ਉੱਤੇ ਖਰੀਦ ਯਕੀਨੀ ਬਣਾਵੇ।