ਮੀਡੀਆ ਪੀਬੀਐਨ, ਅਬੋਹਰ-
ਖੇਤੀਬਾੜੀ ਵਿਭਾਗ ਦੇ ਖਿਲਾਫ਼ ਕਿਸਾਨਾਂ ਨੇ ਰੋਸ ਜਾਹਰ ਕਰਦਿਆ ਹੋਇਆ ਕਿਸਾਨਾਂ ਦੇ ਵਲੋਂ ਖੇਤੀਬਾੜੀ ਵਿਭਾਗ ਦੇ ਦਫ਼ਤਰ ਅਬੋਹਰ ਨੂੰ ਤਾਲਾ ਜੜ ਦਿੱਤਾ ਗਿਆ।
ਦਰਅਸਲ, ਕਿਸਾਨਾਂ ਦਾ ਰੋਸ ਹੈ ਕਿ, ਨਕਲੀ ਬੀਜ਼ ਵਿਕਰੇਤਾ ਅਤੇ ਕੰਪਨੀਆਂ ਖਿਲਾਫ਼ ਸਰਕਾਰ ਤੇ ਖੇਤੀਬਾੜੀ ਵਿਭਾਗ ਵਲੋਂ ਕੋਈ ਕਾਰਵਾਈ ਨਹੀਂ ਸੀ ਕੀਤੀ ਗਈ।
ਜਿਸ ਕਾਰਨ ਰੋਸ ਵਿੱਚ ਆਏ ਕਿਸਾਨਾਂ ਦੇ ਵਲੋਂ ਦਫ਼ਤਰ ਨੂੰ ਤਾਲਾ ਲਾ ਕੇ ਮਹਿਕਮੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਦੋਸ਼ ਸੀ ਕਿ, ਸਰਕਾਰ ਦੇ ਵਲੋਂ ਨਕਲੀ ਬੀਜ਼ ਵੇਚਣ ਵਾਲਿਆਂ ਤੋਂ ਇਲਾਵਾ ਕੰਪਨੀਆਂ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ।
ਕਿਸਾਨਾਂ ਨੇ ਕਿਹਾ ਕਿ, ਜੇਕਰ ਜਲਦ ਖੇਤੀਬਾੜੀ ਮਹਿਕਮੇੇ ਨੇ ਨਕਲੀ ਬੀਜ਼ ਵੇਚਣ ਵਾਲਿਆਂ ਤੋਂ ਇਲਾਵਾ ਕੰਪਨੀਆਂ ਖਿਲਾਫ਼ ਕਾਰਵਾਈ ਨਾ ਕੀਤੀ ਤਾਂ, ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿਚ ਮੋਰਚੇ ਨੂੰ ਹੋਰ ਤੇਜ਼ ਕਰ ਦਿੱਤਾ ਜਾਵੇਗਾ।