ਵੱਡੀ ਖ਼ਬਰ: ਕੈਬਨਿਟ ਮੰਤਰੀ ਅਮਨ ਅਰੋੜਾ ਦੇ ਜਰਮਨ ਦੌਰੇ ‘ਤੇ ਕੇਂਦਰ ਨੇ ਲਾਈ ਰੋਕ

330

 

ਪੰਜਾਬ ਨੈੱਟਵਰਕ, ਚੰਡੀਗੜ੍ਹ

ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਵਿਦੇਸ਼ ਜਰਮਨ ਯਾਤਰਾ ਤੇ ਕੇਂਦਰ ਸਰਕਾਰ ਨੇ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਸੀਐਮ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵਿਦੇਸ਼ ਦੌਰੇ ਤੇ ਵੀ ਕੇਂਦਰ ਨੇ ਰੋਕ ਲਗਾਈ ਸੀ।

ਜਰਮਨ ਦੌਰੇ ਤੇ ਰੋਕ ਲੱਗਣ ਮਗਰੋਂ ਅਰੋੜਾ ਦਾ ਟਵੀਟ ਸਾਹਮਣੇ ਆਇਆ ਹੈ। ਉਨ੍ਹਾਂ ਲਿਖਿਆ ਕਿ, ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਸਿੰਗਾਪੁਰ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।

ਅਫ਼ਸੋਸ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਹੁਣ ਮੈਨੂੰ ਇੰਡੋ-ਜਰਮਨ ਐਨਰਜੀ ਫੋਰਮ ਦੁਆਰਾ ਸਪਾਂਸਰ ਕੀਤੇ ਜਾ ਰਹੇ ਗ੍ਰੀਨ ਹਾਈਡ੍ਰੋਜਨ ‘ਤੇ ਗਿਆਨ ਸਾਂਝਾ ਕਰਨ ਵਾਲੇ ਅਧਿਐਨ ਟੂਰ ‘ਤੇ ਜਰਮਨੀ, ਨੀਦਰਲੈਂਡ ਅਤੇ ਬੈਲਜੀਅਮ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਸਿਆਸੀ ਕਾਰਨਾਂ ਤੋਂ ਮੇਰੀ ਯਾਤਰਾ ਰੋਕੀ ਗਈ ਹੈ ਕਿਉਂਕਿ ਕੇਂਦਰ ਸਰਕਾਰ ਦਿੱਲੀ ਅਤੇ ਪੰਜਾਬ ਸਰਕਾਰ ਦੀ ਪ੍ਰਦੂਸ਼ਣ ਸਮੱਸਿਆ ਦਾ ਹੱਲ ਨਹੀਂ ਚਾਹੁੰਦੀ।

 

LEAVE A REPLY

Please enter your comment!
Please enter your name here