- ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਦਿੱਤਾ ਭਰੋਸਾ, ਕਿਹਾ ਵਣ ਵਿਭਾਗ ਦੇ ਕੱਚੇ ਕਾਮੇ ਬਿਨਾਂ ਸ਼ਰਤ ਹੋਣਗੇ ਪੱਕੇ
ਪੰਜਾਬ ਨੈੱਟਵਰਕ, ਚੰਡੀਗੜ੍ਹ
ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਨਾਲ ਸਿਵਲ ਸਕੱਤਰੇਤ ਵਿਖੇ ਜੰਗਲਾਤ ਕਾਮਿਆਂ ਦੀ ਸਿਰਮੌਰ ਜਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ ਜਰਨਲ ਸਕੱਤਰ ਜਸਵੀਰ ਸਿੰਘ ਸੀਰਾ ਜੱਥੇਬੰਦੀ ਦੇ ਮੁੱਖ ਸਲਾਹਕਾਰ ਮੱਖਣ ਸਿੰਘ ਵਾਹਿਦਪੁਰੀ ਦੀ ਅਗਵਾਈ ਹੇਠ ਮੀਟਿੰਗ ਹੋਈ।
ਮੀਟਿੰਗ ਵਿਚ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਪੱਕਿਆ ਕਰਵਾਉਣ ਲਈ ਵਿਭਾਗ ਵੱਲੋਂ ਲਗਾਈਆਂ ਸ਼ਰਤਾਂ ਜਿਵੇਂ ਕਿ ਵਿਦਿਆ ਯੋਗਤਾ ਕਾਂਟੀਨਿਊ ਸਰਵਿਸ ਅਤੇ ਕੋਰਟ ਵਿੱਚ ਚੱਲ ਰਹੇ ਕੇਸਾਂ ਵਿਚਾਰਨ ਲਈ ਅਤੇ ਬਿਨਾ ਸ਼ਰਤ ਪੱਕੇ ਕਰਵਾਉਣ ਬਿਨ੍ਹਾਂ ਸ਼ਰਤ ਪੱਕੇ ਕਰਵਾਉਣ ਬਾਰੇ ਚਰਚਾ ਹੋਈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੀਟਿੰਗ ਵਿਚ ਪੁੱਜੇ ਮੁਲਾਜ਼ਮ ਆਗੂਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ, ਵਣ ਵਿਭਾਗ ਵਿੱਚ ਕੰਮ ਕਰਦੇ ਵਰਕਰਾਂ ਨੂੰ ਪੱਕੇ ਕਰਨ ਲਈ ਜੋ ਵਿਦਿਅਕ ਯੋਗਤਾ ਦੀ ਸ਼ਰਤ ਲਾਈ ਗਈ ਹੈ ਉਹਨਾਂ ਨੂੰ ਖਤਮ ਕਰਕੇ ਬਿਨਾ ਸ਼ਰਤ ਪੱਕਾ ਕੀਤਾ ਜਾਵੇਗਾ।
ਮੁਲਾਜ਼ਮ ਆਗੂਆਂ ਨੇ ਵਿੱਤ ਮੰਤਰੀ ਚੀਮਾ ਨੂੰ ਦੱਸਿਆ ਗਿਆ ਕਿ ਜ਼ੋ ਪਿਛਲੇ ਸਮੇਂ ਦੌਰਾਨ ਵਣ ਵਿਭਾਗ ਅੰਦਰ ਕੰਮ ਕਰਦੇ ਵਰਕਰਾਂ ਨੂੰ ਰੈਗੂਲਰ ਕੀਤਾ ਗਿਆ ਸੀ ਉਹਨਾਂ ਪਰ ਕੋਈ ਵਿਦਿਅਕ ਯੋਗਤਾ ਦੀ ਸ਼ਰਤ ਨਹੀਂ ਸੀ ਇਸ ਲਈ ਹੁਣ ਜ਼ੋ ਵਰਕਰ ਪੱਕੇ ਕੀਤੇ ਜਾਣੇ ਹਨ ਉਨ੍ਹਾਂ ਨੂੰ ਵੀ ਵਿੱਦਿਆ ਯੋਗਤਾ ਤੋਂ ਛੋਟ ਦਿੱਤੀ ਜਾਵੇ ਤਾਂ, ਇਸ ਤੇ ਵਿੱਤ ਮੰਤਰੀ ਵੱਲੋਂ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ੋ ਵਰਕਰ ਵਿਦਿਆ ਯੋਗਤਾ ਪੂਰੀ ਨਹੀਂ ਕਰਦੇ, ਉਹਨਾਂ ਦਾ ਇੱਕ ਨੋਟ ਤਿਆਰ ਕਰਕੇ ਭੇਜਿਆ ਜਾਵੇ, ਉਸ ਤੋਂ ਬਾਅਦ ਇਹ ਸ਼ਰਤ ਹਟਾਉਣ ਦਾ ਭਰੋਸਾ ਦਿੱਤਾ ਅਤੇ ਵਰਕਰਾਂ ਦੇ ਕੋਰਟ ਕੇਸ ਪੱਕੇ ਹੋਣ ਲਈ ਚਲਦੇ ਹਨ, ਉਸ ਵਾਸਤੇ ਕੋਈ ਸ਼ਰਤ ਨਹੀਂ ਹੈ, ਉਹਨਾਂ ਦੇ ਨਾਮ ਪੱਕੇ ਕਰਨ ਵਾਸਤੇ ਵੈਰੀਫਾਈ ਕੀਤੇ ਜਾਣਗੇ।
ਇਸ ਮੀਟਿੰਗ ਵਿੱਚ ਸਕੱਤਰ ਵਿੱਤ ਵਿਭਾਗ, ਪ੍ਮੁੱਖ ਸਕੱਤਰ ਵਣ ਵਿਭਾਗ ਵਿਕਾਸ ਗਰਗ, ਪ੍ਰਧਾਨ ਮੁੱਖ ਵਣ ਪਾਲ ਪੰਜਾਬ ਆਰ ਕੇ ਮਿਸ਼ਰਾ, ਵਧੀਕ ਮੁੱਖ ਵਣ ਪਾਲ ਨਧੀ ਸ੍ਰੀ ਵਾਸਤਵ ਤੋਂ ਇਲਾਵਾ ਜਸਵਿੰਦਰ ਸਿੰਘ ਸੌਜਾ,ਸੁਲੱਖਣ ਸਿੰਘ ਮੌਹਾਲੀ,ਲੱਖਵਿੰਦਰ ਸਿੰਘ ਛੱਤ ਬੀੜ,ਸਮਿੰਦਰ ਸਿੰਘ ਮੁਕਤਸਰ ਸਾਹਿਬ ਆਦਿ ਆਗੂ ਹਾਜ਼ਰ ਸਨ।