ਪੰਜਾਬ ਸਰਕਾਰ ਦਾ ਅਧਿਆਪਕ ਵਿਰੋਧੀ ਚੇਹਰਾ ਬੇਨਕਾਬ; ਰਾਖ਼ਵਾਂਕਰਨ ਬਾਰੇ ਲਿਆ ਇਹ ਫ਼ੈਸਲਾ!!

570

 

  • ਪੰਜਾਬ ਸਰਕਾਰ ਦੇ ਰਾਖਵਾਂਕਰਨ ਵਿਰੋਧੀ ਵਤੀਰੇ ਖ਼ਿਲਾਫ਼ ਐੱਸਸੀ/ਬੀਸੀ ਅਧਿਆਪਕ ਯੂਨੀਅਨ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
  • ਮੁੱਖ ਮੰਤਰੀ ਦੇ ਨਾਂਅ ਸੌਂਪਿਆ ਮੰਗ ਪੱਤਰ

ਦਲਜੀਤ ਕੌਰ, ਸੰਗਰੂਰ

ਐੱਸਸੀ/ਬੀਸੀ ਅਧਿਆਪਕ ਯੂਨੀਅਨ ਪੰਜਾਬ ਦੇ ਸੱਦੇ ‘ਤੇ ਪੰਜਾਬ ਸਰਕਾਰ ਦੇ ਰਾਖਵਾਂਕਰਨ ਵਿਰੋਧੀ ਵਤੀਰੇ ਖ਼ਿਲਾਫ਼ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜਿਆ ਗਿਆ।

ਸਿੱਖਿਆ ਵਿਭਾਗ ਪੰਜਾਬ ਵਲੋਂ ਸਾਰੇ ਕੇਡਰਾਂ ਦੀਆਂ ਸੀਨੀਆਰਤਾ ਸੂਚੀਆਂ ਵਿੱਚ ਗਲਤ ਢੰਗ ਨਾਲ ਕੈਚਅਪ ਫਾਰਮੂਲਾ ਲਗਾ ਕੇ ਐੱਸਸੀ ਕਰਮਚਾਰੀਆਂ ਨੂੰ ਤਰੱਕੀ ਤੋਂ ਵਾਂਝੇ ਕੀਤਾ ਜਾ ਰਿਹਾ ਹੈ।

ਭਾਵੇ ਚੇਅਰਮੈਨ ਨੈਸ਼ਨਲ ਐੱਸਸੀ ਵੱਲੋਂ ਲੈਕਚਰਾਰ/ਪ੍ਰਿੰਸੀਪਲ ਦੀਆਂ ਗਲਤ ਸੀਨੀਆਰਤਾ ਸੂਚੀਆਂ ਦੇ ਅਧਾਰ ‘ਤੇ ਲੈਕਚਰਾਰ ਤੋਂ ਪ੍ਰਿੰਸੀਪਲ ਅਤੇ ਪ੍ਰਿੰਸੀਪਲਾਂ ਤੋਂ ਡੀਈਓ /ਡਿਪਟੀ ਡਾਇਰੈਕਟਰ ਦੀਆਂ ਤਰੱਕੀਆਂ ਕਰਨ ‘ਤੇ ਰੋਕ ਲਗਾਈ ਗਈ ਹੈ।

ਪਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ 25-30 ਸਾਲ ਤੋਂ ਬਤੌਰ ਲੈਕਚਰਾਰ ਸੇਵਾ ਨਿਭਾਅ ਰਹੇ ਸੀਨੀਅਰ ਐੱਸਸੀ ਲੈਕਚਰਾਰਾਂ ਨੂੰ ਤਰੱਕੀ ਤੋਂ ਵਾਂਝੇ ਕਰਕੇ ਜਨਰਲ ਵਰਗ ਦੇ ਜੂਨੀਅਰ ਕਰਮਚਾਰੀਆਂ ਨੂੰ ਤਰੱਕੀ ਦੇਣ ਲਈ ਬਜਿੱਦ ਹਨ।

ਉਨ੍ਹਾਂ ਕਿਹਾ ਕਿ ਜੇਕਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਗਲਤ ਤਰੱਕੀਆਂ ਕੀਤੀਆਂ ਤਾਂ ਜਥੇਬੰਦੀ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਐੱਸਸੀ ਐੱਸਟੀ ਐਟਰੋਸਿਟੀ ਐਕਟ ਤਹਿਤ ਕੇਸ ਦਰਜ ਕਰਨ ਲਈ ਮਜਬੂਰ ਹਵੇਗੀ।

ਇਸ ਮੌਕੇ ਵੱਖੋ-ਵੱਖ ਬੁਲਾਰਿਆਂ ਨੇ ਇਹ ਵੀ ਮੰਗ ਕੀਤੀ ਕਿ 2364 ਈਟੀਟੀ ਅਧਿਆਪਕਾਂ ਦੀ ਭਰਤੀ ਜਲਦ ਪੂਰੀ ਕੀਤੀ ਜਾਏ, ਜਰਨੈਲ ਸਿੰਘ ਬਨਾਮ ਲਕਸ਼ਮੀ ਨਾਰਾਇਣ ਗੁਪਤਾ ਕੇਸ ਸੰਬੰਧੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਲਾਗੂ ਕਰ ਕੇ ਸਾਰੇ ਕੇਡਰਾਂ ਦੀਆਂ ਸੀਨੀਆਰਤਾ ਸੂਚੀਆਂ ਵਿੱਚੋਂ ਕੈਚਅਪ ਫਾਰਮੂਲਾ ਹਟਾਇਆ ਜਾਵੇ।

ਨੌਕਰੀਆਂ ਵਿੱਚ ਰਾਖਵਾਂਕਰਨ ਦੀ ਦਰ ਨੂੰ ਅਬਾਦੀ ਦੇ ਅਨੁਪਾਤ ਅਨੁਸਾਰ ਵਧਾਇਆ ਜਾਵੇ, ਵਿਦਿਆਰਥੀਆਂ ਦੇ ਰੁਕੇ ਹੋਏ ਵਜ਼ੀਫੇ ਜਾਰੀ ਕੀਤੇ ਜਾਣ, ਆਮਦਨ ਸਰਟੀਫਿਕੇਟ ਦੀ ਬਜਾਏ ਮਪਿਆਂ ਵਲੋਂ ਦਿੱਤੀ ਸਵੈ ਘੋਸ਼ਣਾ ਪ੍ਰਵਾਨ ਕੀਤੀ ਜਾਏ, ਵਿਦਿਆਰਥੀਆਂ ਨੂੰ ਬਿਨਾ ਕੋਈ ਫੀਸ ਲਿਆਂ ਡਿਗਰੀ ਸਰਟੀਫਿਕੇਟ ਦਿਵਾਏ ਜਾਣ, ਹਰ ਵਿਭਾਗ ਵਿੱਚ ਦਰਜਾ ਚਾਰ ਦੀਆਂ ਖਾਲੀ ਅਸਾਮੀਆਂ ਭਰੀਆਂ ਜਾਣ।

ਪ੍ਰਰਾਇਮਰੀ ਸਕੂਲਾਂ ਵਿੱਚ ਹੈੱਡ ਟੀਚਰ ਦੀਆਂ ਖਤਮ ਕੀਤੀਆਂ 1902 ਅਸਾਮੀਆਂ, ਮਿਡਲ ਸਕੂਲ ਵਿੱਚ 6 ਅਸਾਮੀਆਂ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਲੈਕਚਰਾਰਾਂ ਦੀਆਂ 5 ਅਸਾਮੀਆਂ ਬਹਾਲ ਕੀਤੀਆਂ ਜਾਣ, ਜਾਅਲੀ ਜਾਤੀ, ਅੰਗਹੀਣ ਅਤੇ ਆਰਥਿਕ ਪੱਛੜੇਪਣ ਦੇ ਸਰਟੀਫਿਕੇਟ ਬਣਾ ਕੇ ਨੌਕਰੀ ਕਰਨ ਵਾਲਿਆਂ ਖ਼ਿਲਫਾ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ। ਮਜਦੂਰੀ ਦੀਆਂ ਘੱਟੋ-ਘੱਟ ਉਜਰਤਾਂ ਪ੍ਰਚੂਨ-ਕੀਮਤ-ਸੂਚਕ-ਅੰਕ ਅਨੁਸਾਰ ਨਿਰਧਾਰਤ ਕੀਤੀਆਂ ਜਾਣ।

ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਐੱਸ ਸੀ/ਬੀਸੀ ਵਰਗ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਸਰਕਾਰ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਜਥੇਬੰਦਕ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

ਇਸ ਮੌਕੇ ‘ਤੇ ਸੂਬਾ ਕਾਰਜਕਾਰੀ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾ, ਗੁਰਸੇਵਕ ਸਿੰਘ ਕਲੇਰ, ਗੁਰਦੇਵ ਸਿੰਘ ਸਿੰਧੜਾ, ਦਰਸ਼ਨ ਸਿੰਘ ਮਹਿਤੋ, ਕਮਲਜੀਤ ਸਿੰਘ, ਸੰਜੀਵ ਸਿੰਘ, ਜਗਜੀਤ ਸਿੰਘ, ਬਲਜੀਤ ਸਿੰਘ ,ਚੰਦ ਸਿੰਘ, ਦਾਤਾ ਸਿੰਘ, ਬਸੰਤ ਸਿੰਘ, ਕਿਰਪਾਲ ਸਿੰਘ, ਬਲਵੀਰ ਚੰਦ ਲੌਂਗੋਵਾਲ, ਜਸਵੀਰ ਸਿੰਘ ਨਮੋਲ ਆਦਿ ਹਾਜ਼ਰ ਸਨ।

 

LEAVE A REPLY

Please enter your comment!
Please enter your name here