ਗੁਰਦਾਸਪੁਰ
ਪੰਜਾਬ ਦੇ ਗੁਰਦਾਸਪੁਰ ਤੋਂ ਇਕ ਦੁਖਦ ਖ਼ਬਰ ਸਾਹਮਣੇ ਆਈ ਹੈ। ਅਗਨੀਪਥ ਸਕੀਮ ਤਹਿਤ ਹੋ ਰਹੀ ਫੌਜ ਦੀ ਭਰਤੀ ਵੇਲੇ ਇਕ ਨੌਜਵਾਨ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਅਸ਼ਵਨੀ ਕੁਮਾਰ ਵਜੋਂ ਹੋਈ ਹੈ, ਜੋ ਪਠਾਨਕੋਟ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਦੱਸ ਦਈਏ ਕਿ, ਅਗਨੀਪਥ ਸਕੀਮ ਦੇ ਤਹਿਤ ਗੁਰਦਾਸਪੁਰ ਵਿਖੇ ਭਰਤੀ ਰੈਲੀ ਸ਼ੁਰੂ ਕੀਤੀ ਗਈ ਸੀ, ਜਿਸ ਦੇ ਤਹਿਤ ਅਸ਼ਵਨੀ ਵੀ ਫ਼ੌਜ ਚ ਭਰਤੀ ਹੋਣ ਲਈ ਟ੍ਰਾਇਲ ਦੇਣ ਗਿਆ ਸੀ।
ਇਸੇ ਦੌਰਾਨ ਦੌੜ ਲਗਾਉਂਦੇ ਸਮੇਂ ਹੀ ਅਸ਼ਵਨੀ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਗਿਆ। ਜਿਸ ਤੋਂ ਬਾਅਦ ਉਹਨੂੰ ਹਸਪਤਾਲ ਦਾਖਲ ਕਰਾਇਆ ਗਿਆ, ਜਿਥੇ ਉਹਦੀ ਮੌਤ ਹੋ ਗਈ।