ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਸਾਮਰਾਜ ਵਿਰੋਧੀ ਰੈਲੀ ‘ਚ ਸਾਮਲ ਹੋਣ ਲਈ ਤਿਆਰੀਆਂ ਮੁਕੰਮਲ

267

 

ਜਗਰਾਉਂ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸਿਧਵਾਂ ਬੇਟ ਸਕੱਤਰ ਰਾਮਸਰਨ ਸਿੰਘ ਰਸੂਲਪੁਰ ਤੇ ਬਲਾਕ ਪ੍ਰਧਾਨ ਦੇਵਿੰਦਰ ਸਿੰਘ ਮਲਸੀਹਾ ਦੀ ਅਗਵਾਈ ਵਿਚ ਬਰਨਾਲਾ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਸਾਮਰਾਜ ਵਿਰੋਧੀ ਰੈਲੀ ਵਿੱਚ ਸਾਮਲ ਹੋਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

ਜਥੇਬੰਦੀ ਦੇ ਬਲਾਕ ਸਕੱਤਰ ਰਾਮਸ਼ਰਨ ਨੇ ਦਸਿਆ ਕਿ ਇਲਾਕੇ ਦੀਆਂ ਸਾਰੀਆਂ ਪਿੰਡ ਇਕਾਈਆਂ ਨੇ ਪੂਰੀ ਤਨਦੇਹੀ ਨਾਲ ਬਰਨਾਲਾ ਵਿਖੇ ਜਾਣ ਦਾ ਜੋਰ ਲਾ ਦਿੱਤਾ ਗਿਆ ਹਰੇਕ ਪਿੰਡ ਵਿੱਚੋਂ ਇੱਕ ਵਾਹਨ ਲੈ ਕੇ ਜਾਣ ਗੇ।

ਉਹਨਾਂ ਦਸਿਆ ਕਿ ਕਿਸਾਨਾਂ ਚ ਆਪ ਸਰਕਾਰ ਪ੍ਰਤੀ ਰੋਸ ਦਿਨ ਬ ਦਿਨ ਵੱਧ ਰਿਹਾ ਹੈ। ‘ਇਨਕਲਾਬ ਜਿੰਦਾਬਾਦ’ ਦੇ ਕੇਜਰੀਵਾਲ ਵਾਲ ਅਤੇ ਭਗਵੰਤ ਸਿੰਘ ਮਾਨ ਵਲੋਂ ਲਗਾਏ ਨਕਲੀ ਨਾਅਰਿਆਂ ਦਾ ਥੋਥ ਬੇਨਕਾਬ ਹੋ ਗਿਆ ਹੈ।

ਕਿਸਾਨ ਅਤੇ ਹੋਰ ਜਮਹੂਰੀ ਲੋਕ ਬਰਨਾਲੇ ਦੀ ਧਰਤੀ ਤੇ ਭਗਤ ਸਿੰਘ ਦੇ ਵਿਚਾਰਾਂ ਅਤੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਸਰਗਰਮੀ ਤੇਜ ਕਰਨ ਦਾ ਅਹਿਦ ਕਰਨਗੇ।

ਇਲਾਕੇ ਦੇ ਕਿਸਾਨਾਂ ਚ ਭਾਰਤ ਮਾਲਾ ਸਕੀਮ ਤਹਿਤ ਜਬਰੀ ਜਮੀਨਾਂ ਗ੍ਰਹਿਣ ਕਰਨ ਦੇ ਸਰਕਾਰ ਦੇ ਮਨਸੂਬਿਆਂ ਅਤੇ ਭੱਟੀਆਂ ਢਾਹਾਂ ਪਿੰਡ ਚ ਪਿਛਲੇ ਦਿਨੀਂ ਪੁਲਿਸ ਵਲੋਂ ਕੀਤੀਆਂ ਧੱਕੇਸ਼ਾਹੀਆਂ,ਅਤੇ ਪਿੰਡ ਦੇ ਬੁਜਰਗ ਆਗੂ ਜਸਵੰਤ ਸਿੰਘ ਨੂੰ ਨਜਾਇਜ਼ ਹਿਰਾਸਤ ਵਿੱਚ ਲੈ ਕੇ ਉਸ ਤੇ ਤਸ਼ੱਦਦ ਕਰਨ ਵਾਲੇ ਅਫਸਰ ਖਿਲਾਫ਼ ਕੋਈ ਕਾਰਵਾਈ ਨਾ ਕਰਨ ਬਾਰੇ ਰੋਹ ਭੱਖ ਰਿਹਾ ਹੈ।

ਬਲਾਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਸਵੱਦੀ ,ਜਗਤ ਸਿੰਘ ਲੀਲਾਂ, ਪ੍ਰੇਮ ਸਿੰਘ ਬੁਜ਼ਗਰ, ਸਵਰਨਜੀਤ ਸਿੰਘ ਸਲੇਮਪੁਰਾ ,ਜਗਦੇਵ ਸਿੰਘ ਰਾਮਗੜ੍ਹ, ਗੁਰਨਾਮ ਸਿੰਘ ਬਹਾਦਰ ਕੇ ਤੀਰਥ ਸਿੰਘ ਤਲਵੰਡੀ ਖੁਰਦ, ਜਸਵੰਤ ਸਿੰਘ ਭੱਟੀਆਂ ਢਾਹਾਂ ਅਮਰੀਕ ਸਿੰਘ ਭੂੰਦੜੀ ਕੁਲਦੀਪ ਸਿੰਘ ਅੱਬੂਪੁਰਾ ਅਮਰਜੀਤ ਸਿੰਘ ਸਿਧਵਾਂ ਬੇਟ ਪਰਵਾਰ ਸਿੰਘ ਗਾਲਿਬ ਗੂਰਪੀਤ ਸਿੰਘ ਸਦਰਪੁਰਾ ਜਗਦੀਸ਼ ਸਿੰਘ ਲੀਲਾਂ ਕਰਮਜੀਤ ਸਿੰਘ ਸਲੇਮਪੁਰਾ ਆਦਿ ਨੇ ਦਾਅਵਾ ਕੀਤਾ ਹੈ ਕਿ ਬਰਨਾਲਾ ਰੈਲੀ ਇਕ ਨਵਾਂ ਰਾਹ ਦਰਸ਼ਾਵਾ ਸਾਬਤ ਹੋਵੇਗੀ।

 

LEAVE A REPLY

Please enter your comment!
Please enter your name here