ਚੰਡੀਗੜ੍ਹ
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੇ ਬੈਨਰ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਸੂਬੇ ਭਰ ਵਿੱਚ ਸੜਕਾਂ ਉਤੇ ਉਤਰਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਗਏ।
ਆਂਗਣਵਾੜੀ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਹ ਆਪਣੀਆਂ ਹਾਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਆਂਗਣਵਾੜੀ ਵਰਕਰ ਹੈਲਪਰ ਲਗਾਤਾਰ ਸੰਘਰਸ਼ ਵਿੱਚ ਹਨ।
ਚੋਣਾਂ ਤੋਂ ਪਹਿਲਾਂ ਆਪ ਵੱਲੋਂ ਆਪਣੇ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ ਕਿ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਮਾਣਭੱਤੇ ਨੂੰ ਦੁਗਣਾ ਕੀਤਾ ਜਾਵੇਗਾ।
ਨਵੀਂ ਸਿੱਖਿਆ ਨੀਤੀ 2020 ਦੇ ਅਨੁਸਾਰ ਬਾਲ ਵਾਟਿਕਾ ਆਂਗਨਵਾੜੀ ਕੇਂਦਰਾਂ ਵਿੱਚ ਹੀ ਰੱਖੀ ਜਾਵੇਗੀ ਅਤੇ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਪ੍ਰੀ ਸਕੂਲ ਐਜੂਕੇਸ਼ਨ ਆਂਗਨਵਾੜੀ ਵਰਕਰ ਦੁਆਰਾ ਦਿੱਤੀ ਜਾਵੇਗੀ।
ਸੁਪਰੀਮ ਕੋਰਟ ਦੇ 4 ਅਪ੍ਰੈਲ2022 ਨੂੰ ਆਏ ਇਤਿਹਾਸਿਕ ਫੈਸਲੇ ਅਨੁਸਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਗ੍ਰੈਜਟੀ ਦੇ ਹੱਕਦਾਰ ਹਨ ਅਤੇ ਇਹਨਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ।
ਜਿਸ ਤੇ ਸਰਕਾਰ ਤੁਰੰਤ ਵਿਚਾਰ ਕਰੇ। ਇਹਨਾਂ ਮੰਗਾਂ ਸਬੰਧੀ ਹੱਲ ਲਈ ਮਾਨ ਸਰਕਾਰ ਵੱਲੋਂ ਪਹਿਲਾਂ 24 ਅਗਸਤ ਨੂੰ ਮੀਟਿੰਗ ਦਿੱਤੀ ਗਈ।
ਉਸ ਤੋਂ ਬਾਅਦ ਉਸ ਨੂੰ ਅੱਗੇ ਪਾਉਂਦੇ ਹੋਏ 14 ਸਤੰਬਰ ਕਰ ਦਿੱਤੀ ਗਈ 14 ਸਤੰਬਰ ਤੋਂ 29 ਸਤੰਬਰ ਵਿੱਚ ਤਬਦੀਲ ਕੀਤੀ ਗਈ ਅਤੇ ਜਦੋਂ 29 ਦਾ ਸਮਾਂ ਆਇਆ ਤਾਂ ਫਿਰ ਸਮੇਂ ਨੂੰ ਅੱਗੇ ਵਧਾਉਂਦੇ ਹੋਏ ਚਾਰ ਅਕਤੂਬਰ ਦਾ ਦਿਨ ਦਿੱਤਾ ਗਿਆ।
ਇਸ ਲਗਾਤਾਰ ਹੋ ਰਹੇ ਕੋਝੇ ਮਜ਼ਾਕ ਤੋਂ ਗੁੱਸੇ ਵਿੱਚ ਆਈਆਂ ਵਰਕਰ ਹੈਲਪਰਾਂ ਨੇ ਅੱਜ ਪੂਰੇ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਦਫਤਰਾਂ ਅੱਗੇ ਪੰਜਾਬ ਸਰਕਾਰ ਦੇ ਪੁਤਲੇ ਸਾੜ ਕੇ ਅਤੇ ਵੱਖ ਵੱਖ ਥਾਈ ਜਾਮ ਲਗਾ ਕੇ ਆਪਣਾ ਰੋਸ ਜਾਹਿਰ ਕੀਤਾ।