ਚੰਡੀਗੜ੍ਹ-
ਅਕਾਲੀ ਦਲ ਦੇ ਵਲੋਂ ਸਸਪੈਂਡ ਕੀਤੇ ਜਾਣ ਮਗਰੋਂ ਬੀਬੀ ਜਗੀਰ ਕੌਰ ਨੇ ਵੱਡਾ ਐਲਾਨ ਕਰ ਦਿੱਤਾ ਹੈ। ਬੀਬੀ ਜਗੀਰ ਕੌਰ ਨੇ ਐਲਾਨ ਕਰਦਿਆਂ ਕਿਹਾ ਕਿ, ਉਹ ਹਰ ਹਾਲਤ ਵਿਚ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜੇਗੀ।
ਪੰਜਾਬੀ ਜਾਗਰਣ ਦੀ ਖ਼ਬਰ ਅਨੁਸਾਰ, ਉਨ੍ਹਾਂ ਇਹ ਵੀ ਦਾਅਵਾ ਕਰਿਆ ਕਿ, ‘ਮੈਨੂੰ ਅਜੇ ਤੱਕ ਪਾਰਟੀ ਵੱਲੋਂ ਜਾਰੀ ਕੀਤਾ ਨੋਟਿਸ ਪ੍ਰਾਪਤ ਨਹੀਂ ਹੋਇਆ। ਨੋਟਿਸ ਪ੍ਰਾਪਤ ਹੋਣ ’ਤੇ ਇਸਦਾ ਜਵਾਬ ਪ੍ਰੈੱਸ ਕਾਨਫਰੰਸ ਰਾਹੀਂ ਦਿਆਂਗੀ।’
ਉਨ੍ਹਾਂ ਕਿਹਾ, ‘ਮੈਂ ਕਦੀ ਵੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਂ ਅਕਾਲੀ ਦਲ ਖ਼ਿਲਾਫ਼ ਕੋਈ ਸ਼ਬਦ ਨਾ ਹੀ ਬੋਲਿਆ ਹੈ ਤੇ ਨਾ ਹੀ ਕੋਈ ਅਜਿਹਾ ਕੰਮ ਕੀਤਾ ਹੈ ਜਿਸ ਨਾਲ ਪਾਰਟੀ ਦਾ ਨੁਕਸਾਨ ਹੋਵੇ।’
ਉਨ੍ਹਾਂ ਕਿਹਾ ਕਿ ਐੱਸਜੀਪੀਸੀ ਪ੍ਰਧਾਨ ਦੀ ਚੋਣ ਲਡ਼ਨ ਲਈ ਇਸ ਕਾਰਨ ਬਜ਼ਿੱਦ ਹਨ ਕਿਉਂਕਿ ਉਹ ਲਿਫਾਫਾ ਕਲਚਰ ਦੇ ਖ਼ਿਲਾਫ਼ ਹਨ। ਇਕ ਹੋਰ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਉਨ੍ਹਾਂ ਅਜੇ ਤੱਕ ਕਿਸੇ ਹੋਰ ਪਾਰਟੀ ’ਚ ਜਾਣ ਬਾਰੇ ਨਹੀਂ ਸੋਚਿਆ ਤੇ ਮੈਂ ਅਕਾਲੀ ਦਲ ਦੀ ਵਫ਼ਾਦਾਰ ਸਿਪਾਹੀ ਹਾਂ।