ਬਠਿੰਡਾ
ਪੰਜਾਬ ਦੇ ਬਠਿੰਡਾ ਵਿਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਥੇ ਇੱਕ ਨਿੱਜੀ ਕੰਪਨੀ ਦੀ ਬੱਸ ਨੂੰ ਅੱਗ ਲੱਗ ਗਈ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ।
ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਪ੍ਰਾਈਵੇਟ ਬੱਸ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ ਤੋਂ ਬਾਅਦ ਬੱਸ ਨੂੰ ਅੱਗ ਲੱਗੀ।
ਇਸ ਕਾਰਨ ਮੋਟਰਸਾਈਕਲ ਤੇ ਸਵਾਰ ਔਰਤ ਤੇ ਮਰਦ ਜਿਉਂਦੇ ਹੀ ਸੜ ਗਏ। ਘਟਨ ਐਤਵਾਰ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ।
ਜਾਣਕਾਰੀ ਦੇ ਅਨੁਸਾਰ, ਸੰਗਤ ਮੰਡੀ ਦੇ ਪਿੰਡ ਗੁਰਥੜੀ ਨੇੜੇ ਐਤਵਾਰ ਦੇਰ ਸ਼ਾਮ ਬੱਸ ਅਤੇ ਮੋਟਰ ਸਾਈਕਲ ਦੇ ਆਪਸ ਵਿੱਚ ਟਕਰਾ ਜਾਣ ਕਾਰਨ ਬੱਸ ਨੂੰ ਅਚਾਨਕ ਅੱਗ ਲੱਗ ਗਈ।
ਇਸ ਕਾਰਨ ਮੋਟਰ ਸਾਈਕਲ ‘ਤੇ ਸਵਾਰ 2 ਲੋਕ ਲਪੇਟ ‘ਚ ਆ ਕੇ ਝੁਲਸ ਗਏ। ਲੋਕਾਂ ਨੇ ਤੁਰੰਤ ਦੋਵਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ, ਜਿੱਥੇ ਦੋਵਾਂ ਦੀ ਮੌਤ ਵੀ ਹੋ ਗਈ ਹੈ।