ਪੰਜਾਬ ਨੈੱਟਵਰਕ, ਪਟਿਆਲਾ
ਪੰਜਾਬ ਦੇ ਪਟਿਆਲਾ ਦੇ ਕਸਬੇ ਘਨੌਰ ਵਿਚ ਸਥਿਤ ਇੱਕ ਪ੍ਰਾਈਵੇਟ ਬੈਂਕ ਵਿਚੋਂ ਵੱਡੀ ਲੁੱਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਦੱਸਿਆ ਜਾ ਰਿਹਾ ਹੈ ਕਿ, ਤਿੰਨ ਬਦਮਾਸ਼ਾਂ ਦੇ ਵਲੋਂ ਹਥਿਆਰਾਂ ਦੀ ਨੋਕ ਤੇ ਬੈਂਕ ਦੇ ਸਟਾਫ਼ ਨੂੰ ਡਰਾ ਧਮਕਾ ਕੇ ਬੈਂਕ ਵਿਚੋਂ ਕਰੀਬ 17 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ, ਜਦੋਂਕਿ ਇਸਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ਤੇ ਪੁੱਜੀ ਅਤੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਹੈ। ਉਥੇ ਹੀ ਸੀਸੀਟੀਵੀ ਜ਼ਰੀਏ ਲੁਟੇਰਿਆਂ ਦੀਆਂ ਸ਼ਕਲਾਂ ਪਛਾਨਣ ਦੀ ਕੋਸਿਸ਼ ਕੀਤੀ ਜਾ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ ਦੁਪਹਿਰੋਂ ਬਾਅਦ ਤਿੰਨ ਬਦਮਾਸ਼ ਬੈਂਕ ਦੇ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਨੇ ਆਪਣੇ ਆਪਣੇ ਹਥਿਆਰ ਕੱਢੇ ਅਤੇ ਬੈਂਕ ਕਰਮਚਾਰੀਆਂ ਨੂੰ ਆਪੋ ਆਪਣੀ ਜਗ੍ਹਾ ਤੇ ਖੜੇ ਹੋਣ ਲਈ ਕਿਹਾ।
ਇਸੇ ਦੌਰਾਨ ਹੀ ਇੱਕ ਉਕਤ ਤਿੰਨੇ ਲੁਟੇਰਿਆਂ ਨੇ ਬੈਂਕ ਵਿਚੋਂ ਕਰੀਬ 17 ਲੱਖ ਕੈਸ਼ ਲੁੱਟ ਲਿਆ, ਜਦੋਂਕਿ ਇਸ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰਨ ਵਿਚ ਜੁਟੀ ਹੋਈ ਹੈ।