ਪੰਜਾਬ ਨੈੱਟਵਰਕ, ਚੰਡੀਗੜ੍ਹ :
ਪੰਜਾਬ ਕੈਬਨਿਟ ਦੇ ਵਲੋਂ ਅੱਜ ਅਹਿਮ ਮੀਟਿੰਗ ਕਰਦਿਆਂ ਹੋਇਆ ਕਿਸਾਨਾਂ ਦੇ ਲਈ ਵੱਡੇ ਐਲਾਨ ਕੀਤੇ ਗਏ।
ਗੰਨਾ ਕਿਸਾਨਾਂ ਦੇ ਲਈ ਅਹਿਮ ਫ਼ੈਸਲਾ ਕਰਦਿਆਂ ਹੋਇਆ ਗੰਨੇ ਦੇ 380 ਰੁਪਏ ਪ੍ਰਤੀ ਕੁਇੰਟਲ ਐੱਮਐੱਸਪੀ ਦਾ ਨੋਟੀਫਿਕੇਸ਼ਨ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਸੀਐਮ ਮਾਨ ਨੇ ਦਾਅਵਾ ਕੀਤਾ ਕਿ, ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 24 ਕਰੋੜ 83 ਲੱਖ ਰੁਪਏ ਸਿੱਧੇ ਖਾਤਿਆਂ ‘ਚ ਭੇਜੇ ਗਏ ਹਨ।
ਇਸ ਵਾਰ ਝੋਨੇ ਦੌਰਾਨ ਬਿਜਲੀ ਦੀ ਇਕ ਵੀ ਸ਼ਿਕਾਇਤ ਨਹੀਂ ਆਈ ਹੈ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਵਾਰ ਇੰਨੀ ਬਿਜਲੀ ਮਿਲੀ ਕਿ ਕਿਸਾਨਾਂ ਨੂੰ ਮੋਟਰ ਬੰਦ ਕਰ ਕੇ ਝੋਨਾ ਲਾਉਣਾ ਪਿਆ।
CM ਭਗਵੰਤ ਮਾਨ ਨੇ ਇਸ ਦੌਰਾਨ ਕਿਸਾਨ ਜਥੇਬੰਦੀਆਂ ਨੂੰ ਧਰਨੇ ਨਾ ਦੇਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਧਰਨਿਆਂ ਕਾਰਨ ਆਮ ਲੋਕਾਂ ਨੂੰ ਸਮੱਸਿਆਵਾਂ ਦਰਪੇਸ਼ ਆਉਂਦੀਆਂ ਹਨ, ਇਸ ਲਈ ਅਜਿਹਾ ਨਾ ਕੀਤਾ ਜਾਵੇ।
ਕੈਬਨਿਟ ਦੇ ਵੱਡੇ ਫ਼ੈਸਲਿਆਂ 'ਤੇ CM #BhagwantMann ਜੀ ਦੀ ਅਹਿਮ ਪ੍ਰੈੱਸ ਕਾਨਫਰੰਸ ਚੰਡੀਗੜ੍ਹ ਤੋਂ LIVE https://t.co/IsHNBbCmkv
— AAP Punjab (@AAPPunjab) November 18, 2022