ਪੰਜਾਬ ਨੈੱਟਵਰਕ, ਚੰਡੀਗੜ੍ਹ-
ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀਆਂ ਨਹਾਉਂਦਿਆਂ ਦੀ ਵੀਡੀਓ ਬਣਾ ਕੇ, ਆਪਣੇ ਸਾਥੀ ਮੁੰਡੇ ਨੂੰ ਵੀਡੀਓ ਭੇਜਣ ਵਾਲੀ ਵਿਦਿਆਰਥਣ ਨੂੰ ਤਾਂ ਪੁਲਿਸ ਨੇ ਸਵੇਰੇ ਹੀ ਗ੍ਰਿਫਤਾਰ ਕਰ ਲਿਆ ਸੀ।
ਹੁਣ ਇਸ ਮਾਮਲੇ ਦੇ ਵਿਚ ਵਿਦਿਆਰਥਣ ਦੇ ਮਿੱਤਰ ਨੂੰ ਵੀ ਹਿਮਾਚਲ ਤੋਂ ਫੜ ਲਿਆ ਗਿਆ ਹੈ। ਨੌਜਵਾਨ ਦੀ ਗ੍ਰਿਫਤਾਰੀ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਹੋਸਟਲ ਦੀ ਵਾਰਡਨ ਤੇ ਵੀ ਦੋਸ਼ ਲੱਗੇ ਹਨ ਕਿ, ਮਾਮਲਾ ਉਜਾਗਰ ਹੋਣ ਮਗਰੋਂ ਹੋਸਟਲ ਵਾਰਡਨ ਦੇ ਵਲੋਂ ਵਿਦਿਆਰਥਣ ਦੇ ਫੋਨ ਵਿਚੋਂ ਬਹੁਤ ਸਾਰੀਆਂ ਵੀਡੀਓ ਡਲੀਟ ਕਰ ਦਿੱਤੀਆਂ ਸਨ। ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਦੀ ਮੰਨੀਏ ਤਾਂ, ਉਨ੍ਹਾਂ ਕਿਹਾ ਕਿ, ਇਸ ਕੇਸ ਵਿਚ ਹੋਸਟਲ ਵਾਰਡਨ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ।
ਦੱਸ ਦਈਏ ਕਿ, ਪੁਲਿਸ ਦੇ ਵਲੋਂ ਸਵੇਰੇ ਵਿਦਿਆਰਥੀਆਂ ਰੋਹ ਅੱਗੇ ਝੁਕਦੇ ਹੋਏ ਮੁਲਜ਼ਮ ਵਿਦਿਆਰਥਣ ਦੇ ਖਿਲਾਫ ਮਾਮਲਾ ਤਾਂ ਦਰਜ ਕਰ ਲਿਆ ਗਿਆ ਸੀ, ਪਰ ਵਿਦਿਆਰਥੀ ਮੰਗ ਕਰ ਰਹੇ ਸਨ ਕਿ, ਅਸਲ ਦੋਸ਼ੀਆਂ ਦੀ ਵੀ ਗ੍ਰਿਫਤਾਰੀ ਛੇਤੀ ਕੀਤੀ ਜਾਵੇ।
[…] […]