ਪੰਜਾਬ ‘ਚ ਵਾਪਰੀ ਵੱਡੀ ਵਾਰਦਾਤ: ਕੁੜੀ ਨੂੰ ਹੱਥ ਲਗਾਉਣ ਤੇ ਕੀਤਾ ਮੁੰਡੇ ਦਾ ਕਤਲ

685

 

ਜਲੰਧਰ

ਪੰਜਾਬ ਵਿਚ ਦਿਨ ਦਿਹਾੜੇ ਕਤਲ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਤਾਜ਼ਾ ਖਬਰ ਜਲੰਧਰ ਦੇ ਪਟੇਲ ਹਸਪਤਾਲ ਤੋਂ ਸਾਹਮਣੇ ਆਈ ਹੈ।

ਹਸਪਤਾਲ ਵਿੱਚ ਕੰਮ ਕਰਨ ਵਾਲੀ ਨਰਸ ਰਮਨਦੀਪ ਕੌਰ ਨੂੰ ਆਪਣੇ ਸਾਥੀ ਓਟੀ ਟੈਕਨੀਸ਼ੀਅਨ ਮਨਪ੍ਰੀਤ ਸਿੰਘ ਨੂੰ ਹੱਥ ਪਾਉਣ ਦੀ ਕੀਮਤ ਚੁਕਾਉਣੀ ਪਈ, ਜੋ ਉਸ ਨਾਲ ਪਿਆਰ ਕਰਦਾ ਸੀ। ਜਾਗਰਣ ਦੀ ਖਬਰ ਮਤਾਬਿਕ ਨਰਸ ਦੇ ਪ੍ਰੇਮੀ ਮੁਕੇਸ਼ ਯਾਦਵ ਨੇ ਪਹਿਲਾਂ ਲੜਕੀ ਦੇ ਚਚੇਰੇ ਭਰਾ ਅਮਰੀਕ ਸਿੰਘ ਤੇ ਚਾਚੇ ਅਜੀਤ ਸਿੰਘ ਨਾਲ ਮਿਲ ਕੇ ਮਨਪ੍ਰੀਤ ਸਿੰਘ ਨੂੰ ਅਗਵਾ ਕਰਕੇ ਉਸ ਦੇ ਹੱਥ ਵੱਢ ਦਿੱਤੇ, ਫਿਰ ਉਸ ਨੂੰ ਗਲਾ ਘੁੱਟ ਕੇ ਮਾਰ ਦਿੱਤਾ।

ਪੁਲਿਸ ਨੇ ਇਸ ਕਤਲ ਦੇ ਇਲਜ਼ਾਮ ਵਿੱਚ ਰਮਨਦੀਪ ਕੌਰ ਵਾਸੀ ਪਿੰਡ ਦਇਆ ਕਲਾਂ ਮੋਗਾ, ਮੁਕੇਸ਼ ਯਾਦਵ ਵਾਸੀ ਘੱਲ ਕਲਾਂ ਰੋਡ ਮੋਗਾ, ਅਮਰੀਕ ਸਿੰਘ ਵਾਸੀ ਪਿੰਡ ਦਇਆ ਕਲਾਂ, ਧਰਮਕੋਟ, ਮੋਗਾ ਤੇ ਅਜੀਤ ਸਿੰਘ ਵਾਸੀ ਪਿੰਡ ਬੋਦਲਾ, ਥਾਣਾ ਸਦਰ ਨੂੰ ਨਾਮਜ਼ਦ ਕੀਤਾ ਹੈ। ਥਾਣਾ ਕੋਠੇ ਕੌਰ ਸਿੰਘ, ਬਠਿੰਡਾ ਵਾਸੀ ਮਨਪ੍ਰੀਤ, ਰਮਨਦੀਪ ਕੌਰ, ਮੁਕੇਸ਼ ਯਾਦਵ ਤੇ ਅਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਦੀ ਟੀਮ ਅਮਰੀਕ ਸਿੰਘ ਦੀ ਭਾਲ ਵਿੱਚ ਲੱਗੀ ਹੋਈ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮਨਪ੍ਰੀਤ ਦੇ ਪਿਤਾ ਨਛੱਤਰ ਸਿੰਘ ਨੇ ਦੱਸਿਆ ਕਿ ਉਸ ਦੀਆਂ ਦੋ ਲੜਕੀਆਂ ਵਿਆਹੀਆਂ ਹੋਈਆਂ ਹਨ ਤੇ ਇੱਕ ਪੁੱਤਰ ਮਨਪ੍ਰੀਤ ਸੀ। ਉਸ ਦੇ ਪੁੱਤਰ ਨੇ ਆਪ੍ਰੇਸ਼ਨ ਥੀਏਟਰ ਦਾ ਕੋਰਸ ਕੀਤਾ ਸੀ। ਕੋਰਸ ਪੂਰਾ ਕਰਨ ਤੋਂ ਬਾਅਦ, ਉਸਨੇ ਤਿੰਨ ਸਾਲ ਦਿੱਲੀ ਹਾਰਟ ਕੇਅਰ ਹਸਪਤਾਲ, ਮੋਗਾ ਵਿੱਚ ਕੰਮ ਕੀਤਾ। ਉਥੇ ਰਮਨਦੀਪ ਕੌਰ ਵੀ ਨਰਸ ਵਜੋਂ ਕੰਮ ਕਰਦੀ ਸੀ। ਮਨਪ੍ਰੀਤ ਦਾ ਰਮਨਦੀਪ ਕੌਰ ਨਾਲ ਅਫੇਅਰ ਸੀ ਪਰ ਬਾਅਦ ‘ਚ ਖੁਲਾਸਾ ਹੋਇਆ ਕਿ ਰਮਨਦੀਪ ਦਾ ਮੁਕੇਸ਼ ਯਾਦਵ ਨਾਲ ਵੀ ਅਫੇਅਰ ਸੀ।

ਕੁਝ ਸਮੇਂ ਤੱਕ ਸਭ ਕੁਝ ਠੀਕ ਰਿਹਾ ਪਰ ਬਾਅਦ ‘ਚ ਮੁਕੇਸ਼ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। 6 ਸਤੰਬਰ ਨੂੰ ਮਨਪ੍ਰੀਤ ਨੇ ਆਪਣੇ ਚਾਚੇ ਦੇ ਲੜਕੇ ਸਤਨਾਮ ਸਿੰਘ ਨੂੰ ਫੋਨ ਕਰਕੇ ਕਿਹਾ ਕਿ ਉਹ ਘਰ ਜਾ ਰਿਹਾ ਹੈ। ਇਸ ਤੋਂ ਬਾਅਦ ਉਸਦਾ ਫੋਨ ਬੰਦ ਹੋ ਗਿਆ ਅਤੇ ਉਹ ਘਰ ਵੀ ਨਹੀਂ ਆਇਆ। ਉਸ ਨੇ ਜਲੰਧਰ ਦੇ ਥਾਣਾ ਚਾਰ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਮਨਪ੍ਰੀਤ ਦੀ ਫੋਨ ਲੋਕੇਸ਼ਨ ਚੈੱਕ ਕੀਤੀ, ਫਿਰ ਉਹ ਹਿਮਾਚਲ, ਮੁਕੇਰੀਆਂ ਅਤੇ ਹੋਰ ਥਾਵਾਂ ‘ਤੇ ਆਇਆ ਪਰ ਬਾਅਦ ਵਿਚ ਕੰਗ ਸਾਬੂ ਕੋਲ ਰੁਕ ਗਿਆ।

ਇਸ ਸਬੰਧੀ ਜਦੋਂ ਥਾਣਾ ਨਕੋਦਰ ਦੀ ਪੁਲਿਸ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਲੱਗਾ ਕਿ ਕੰਗ ਸਾਬੂ ਨੇੜੇ ਇੱਕ ਲਾਸ਼ ਪਈ ਹੈ, ਜਿਸ ਦੇ ਦੋਵੇਂ ਹੱਥ ਕੱਟੇ ਹੋਏ ਸਨ ਅਤੇ ਗਲੇ ‘ਚ ਫਾਹਾ ਵੀ ਸੀ। ਪੁਲਿਸ ਨੇ ਮਨਪ੍ਰੀਤ ਦੇ ਪਿਤਾ ਨੂੰ ਬੁਲਾਇਆ, ਜਿਨ੍ਹਾਂ ਨੇ ਉਸ ਦੀ ਪਛਾਣ ਮਨਪ੍ਰੀਤ ਦੇ ਦੰਦਾਂ ਤੋਂ ਕੀਤੀ।

LEAVE A REPLY

Please enter your comment!
Please enter your name here