ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਦੇ ਅੰਦਰ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਕੋਈ ਹਮਸ਼ਕਲ ਵੀ ਹੈ? ਸ਼ਾਇਦ ਇਹ ਸਵਾਲ ਸਭ ਨੂੰ ਹੈਰਾਨ ਤਾਂ ਜਰੂਰ ਕਰਨ ਵਾਲਾ ਹੀ ਹੋਵੇਗਾ ਕਿ, ਬਾਦਲ ਦਾ ਕੋਈ ਹਮਸ਼ਕਲ! ਜੀ ਹਾਂ, ਪੰਜਾਬ ਦੇ ਅੰਦਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਹਮਸ਼ਕਲ ਵੀ ਹੈ, ਜਿਸ ਨੂੰ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਦੇ ਭੁਲੇਖੇ ਫੜ ਲਿਆ।
ਸੂਤਰ ਦੱਸਦੇ ਹਨ ਕਿ, ਪਿੰਡ ਗੁਰੂਸਰ ਦਾ ਸਰਪੰਚ ਬੇਅੰਤ ਸਿੰਘ ਆਪਣੀ ਗੱਡੀ ਤੇ ਸਵਾਰ ਹੋ ਕੇ ਲੰਬੀ ਤੋਂ ਕਿਤੇ ਜਾ ਰਿਹਾ ਸੀ ਤਾਂ, ਇਸੇ ਦੌਰਾਨ ਹੀ ਮਨਪ੍ਰੀਤ ਬਾਦਲ ਦੀ ਗ੍ਰਿਫਤਾਰੀ ਲਈ ਵਿਜੀਲੈਂਸ ਨੇ ਰਸਤੇ ਵਿਚ ਨਾਕਾ ਲਾਇਆ ਹੋਇਆ ਸੀ।
ਵਿਜੀਲੈਂਸ ਨੂੰ ਕਿਸੇ ਨੇ ਸੂਚਨਾ ਦਿੱਤੀ ਸੀ ਕਿ, ਲੰਬੀ ਤੋਂ ਇਕ ਵਿਅਕਤੀ ਗੱਡੀ ਵਿਚ ਸਵਾਰ ਹੋ ਕੇ ਕਿਤੇ ਜਾ ਰਿਹਾ ਹੈ। ਸੂਚਨਾ ਮਿਲਦੇ ਹੀ ਵਿਜੀਲੈਂਸ ਨੇ ਨਾਕਾ ਲਾ ਕੇ ਮਨਪ੍ਰੀਤ ਦੇ ਭੁਲੇਖੇ ਬੇਅੰਤ ਸਿੰਘ ਦੀ ਗੱਡੀ ਰੋਕ ਲਈ।
ਮਨਪ੍ਰੀਤ ਦਾ ਹਮਸ਼ਕਲ ਬੇਅੰਤ, ਜਿਸ ਦੀਆਂ ਤਸਵੀਰਾਂ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ, ਦੇ ਕੋਲੋਂ ਵਿਜੀਲੈਂਸ ਨੇ ਪੁੱਛਗਿੱਛ ਕੀਤੀ ਅਤੇ ਬਾਅਦ ਵਿਚ ਉਹਨੂੰ ਛੱਡ ਦਿੱਤਾ ਗਿਆ।
ਦਰਅਸਲ, ਗੱਲ ਅਸਲ ਵਿਚ ਇਹ ਹੈ ਕਿ, ਬੇਅੰਤ ਸਿੰਘ ਦੀ ਪੱਗ ਅਤੇ ਦਾੜੀ ਦਾ ਸਟਾਈਲ ਬਿਲਕੁਲ ਮਨਪ੍ਰੀਤ ਬਾਦਲ ਵਰਗਾ ਹੈ, ਜਿਸ ਦੇ ਕਾਰਨ ਵਿਜੀਲੈਂਸ ਨੂੰ ਇਹ ਲੱਗਿਆ ਕਿ, ਗੱਡੀ ਵਿਚ ਮਨਪ੍ਰੀਤ ਸਵਾਰ ਹੈ। ਮਨਪ੍ਰੀਤ ਦੇ ਭੁਲੇਖੇ ਵਿਜੀਲੈਂਸ ਨੇ ਬੇਅੰਤ ਤੋਂ ਪੁੱਛਗਿੱਛ ਕੀਤੀ, ਜਿਸ ਨੂੰ ਬਾਅਦ ਵਿਚ ਵਿਜੀਲੈਂਸ ਨੇ ਛੱਡ ਦਿੱਤਾ।
ਇਸ ਸਾਰੇ ਮਾਮਲੇ ਤੇ ਵਿਜੀਲੈਂਸ ਦੀ ਸੋਸ਼ਲ ਮੀਡੀਆ ਤੇ ਆਮ ਲੋਕਾਂ ਵਿਚ ਕਾਫੀ ਕਿਰਕਰੀ ਹੋ ਰਹੀ ਹੈ। ਵਿਜੀਲੈਂਸ ਦਾ ਸੋਸ਼ਲ ਮੀਡੀਆ ਤੇ ਦੱਬ ਕੇ ਮਜ਼ਾਕ ਉਡਾਇਆ ਜਾ ਰਿਹਾ ਹੈ, ਹਾਲਾਂਕਿ ਵਿਜੀਲੈਂਸ ਨੇ ਸੂਚਨਾ ਤੇ ਸ਼ੱਕ ਦੇ ਆਧਾਰ ਤੇ ਨਾਕਾ ਲਗਾ ਕੇ ਮਨਪ੍ਰੀਤ ਬਾਦਲ ਦੀ ਗ੍ਰਿਫਤਾਰੀ ਵਾਸਤੇ ਹਮਸ਼ਕਲ ਤੋਂ ਪੁੱਛਗਿੱਛ ਕੀਤੀ।