ਪੰਜਾਬ ਨੈੱਟਵਰਕ, ਚੰਡੀਗੜ੍ਹ-
ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਫਰਾਰ ਹੋਏ ਮਨਪ੍ਰੀਤ ਬਾਦਲ ਦੀ ਗ੍ਰਿਫਤਾਰੀ ਨੂੰ ਲੈ ਕੇ ਵਿਜੀਲੈਂਸ ਵਲੋਂ ਲਗਾਤਾਰ ਛਾਪੇਮਾਰੀ ਜਾਰੀ ਹੈ।
ਲੰਘੇ ਦਿਨ ਹਿਮਾਚਲ, ਚੰਡੀਗੜ੍ਹ ਅਤੇ ਹੋਰਨਾਂ ਸੂਬਿਆਂ ਵਿਚ ਮਨਪ੍ਰੀਤ ਦੀ ਗ੍ਰਿਫਤਾਰੀ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ, ਪਰ ਮਨਪ੍ਰੀਤ ਕਿਧਰੇ ਨਹੀਂ ਮਿਲਿਆ।
ਸੂਤਰਾਂ ਦੇ ਹਵਾਲੇ ਨਾਲ ਇਸ ਵੇਲੇ ਵੱਡੀ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ, ਵਿਜੀਲੈਂਸ ਹੁਣ ਮਨਪ੍ਰੀਤ ਬਾਦਲ ਨੂੰ ਗ੍ਰਿਫਤਾਰ ਕਰਨ ਵਾਸਤੇ ਦਿੱਲੀ ਰਵਾਨਾ ਹੋ ਚੁੱਕੀ ਹੈ।
ਸੂਤਰ ਦੱਸਦੇ ਹਨ ਕਿ, ਮਨਪ੍ਰੀਤ ਬਾਦਲ ਦੀ ਆਖ਼ਰੀ ਲੋਕੇਸ਼ਨ ਦਿੱਲੀ ਵਿਚ ਵਿਖਾਈ ਦਿੱਤੀ ਸੀ, ਜਿਸ ਤੋਂ ਬਾਅਦ ਸ਼ੱਕ ਹੈ ਕਿ ਮਨਪ੍ਰੀਤ ਉਥੇ ਕਿਸੇ ਲੀਡਰ ਘਰ ਲੁਕੇ ਹੋ ਸਕਦੇ ਹਨ।
ਹਾਲਾਂਕਿ ਇਸ ਦੀ ਪੁਸ਼ਟੀ ਵਿਜੀਲੈਂਸ ਵਲੋਂ ਨਹੀਂ ਕੀਤੀ ਗਈ। ਪਰ ਸੂਤਰ ਦੱਸਦੇ ਹਨ ਕਿ, ਮਨਪ੍ਰੀਤ ਬਾਦਲ ਖਿਲਾਫ਼ ਮਾਮਲਾ ਦਰਜ ਹੋਣ ਤੋਂ ਪਹਿਲਾਂ ਹੀ ਉਹ ਬਠਿੰਡਾ ਛੱਡ ਗਏ ਹਨ।
ਇਥੇ ਜਿਕਰ ਕਰਨਾ ਬਣਦਾ ਹੈ ਕਿ, ਮਨਪ੍ਰੀਤ ਬਾਦਲ ਦੇ ਹਮਸ਼ਕਲ ਤੋਂ ਲੰਘੇ ਦਿਨ ਪੁਲਿਸ ਵਲੋਂ ਨਾਕਾ ਲਗਾ ਕੇ, ਪੁੱਛਗਿੱਛ ਵੀ ਕੀਤੀ ਸੀ।