ਵੱਡੀ ਖ਼ਬਰ: ਦਰਬਾਰ ਸਾਹਿਬ ‘ਚ ਪਰਫਿਊਮ ਵਰਤਣ ‘ਤੇ ਪਾਬੰਦੀ

527

 

ਅੰਮ੍ਰਿਤਸਰ

ਦਰਬਾਰ ਸਾਹਿਬ ਚ ਪਰਫਿਊਮ ਵਰਤਣ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਲੋਂ ਪਾਬੰਦੀ ਲਗਾ ਦਿੱਤੀ ਹੈ। ਮੀਡੀਆ ਰਿਪੋਰਟਸ ਮੁਤਾਬਿਕ, ਐਸਜੀਪੀਸੀ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੁਰੀ ਚ ਪਰਫਿਊਮ ਛਿੜਕਣ ਤੇ ਪਾਬੰਦੀ ਲਗਾਈ ਹੈ।

ਇਹ ਪਾਬੰਦੀ ਇਸ ਲਈ ਲਗਾਈ ਗਈ ਹੈ ਕਿਉਂਕਿ, ਐਸਜੀਪੀਸੀ ਦੇ ਦਾਅਵੇ ਮੁਤਾਬਿਕ, ਪਰਫਿਊਮ ਵਿਚ ਹਾਨੀਕਾਰਕ ਕੈਮੀਕਲ ਤੇ ਅਲਕੋਹਲ ਦਾ ਮਿਸ਼ਰਨ ਹੁੰਦਾ ਹੈ ਅਤੇ ਅਲਕੋਹਲ ਦਾ ਇਸਤੇਮਾਲ ਸਿੱਖ ਮਰਿਯਾਦਾ ਦੀ ਉਲੰਘਣਾ ਹੈ।

ਐੱਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਇਸ ਸਬੰਧੀ ਸਾਰੇ ਗੁਰਦੁਆਰਿਆਂ ਦੇ ਮੈਨੇਜ਼ਰਾਂ ਨੂੰ ਸਰਕੂਲਰ ਜਾਰੀ ਕਰਦਿਆਂ ਇਸ ’ਤੇ ਪੂਰੀ ਤਰ੍ਹਾਂ ਰੋਕ ਲਾਉਂਦਿਆਂ ਪ੍ਰਬੰਧਕਾਂ ਨੂੰ ਇਸ ਦਾ ਕੋਈ ਬਦਲ ਵਰਤਣ ਦੀ ਹਦਾਇਤ ਦਿੱਤੀ ਹੈ।

 

LEAVE A REPLY

Please enter your comment!
Please enter your name here