ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਅੱਜ ਧੂਰੀ ਅਤੇ ਇਕ ਹੋਰ ਟੌਲ ਪਲਾਜ਼ੇ ਨੂੰ ਬੰਦ ਕਰਵਾ ਦਿੱਤਾ ਗਿਆ ਹੈ। ਟੌਲ ਪਲਾਜਿਆਂ ਨੂੰ ਬੰਦ ਕਰਵਾਉਣ ਦੇ ਲਈ ਸੀਐਮ ਭਗਵੰਤ ਮਾਨ ਖੁਦ ਮੌਕੇ ਤੇ ਪੁੱਜੇ।
ਧੂਰੀ ਦੀ ਧਰਤੀ ਤੋਂ ਲਾਈਵ ਹੋ ਕੇ, ਸੀਐਮ ਭਗਵੰਤ ਮਾਨ ਨੇ ਜਿਥੇ ਟੌਲ ਪਲਾਜ਼ੇ ਬੰਦ ਕਰਵਾਏ, ਉਥੇ ਹੀ ਲੋਕਾਂ ਨੂੰ ਵੱਡੀ ਰਾਹਤ ਪੁੱਜਣ ਦੀ ਵੀ ਗੱਲ ਆਖੀ।
ਸੀਐਮ ਮਾਨ ਨੇ ਤਤਕਾਲੀ ਬਾਦਲਾਂ ਦੀ ਸਰਕਾਰ ਤੇ ਵੀ ਤਿੱਖੇ ਹਮਲੇ ਕੀਤੇ ਅਤੇ ਪਿਛਲੀ ਕਾਂਗਰਸ ਸਰਕਾਰ ਨੂੰ ਆਪਣੇ ਸੰਬੋਧਨ ਦੌਰਾਨ ਕੋਸਿਆ।
ਉਨ੍ਹਾਂ ਕਿਹਾ ਕਿ, ਇਨ੍ਹਾਂ ਟੌਲ ਪਲਾਜਿਆਂ ਦੇ ਬੰਦ ਹੋਣ ਦੇ ਨਾਲ ਹਜ਼ਾਰਾਂ ਲੋਕਾਂ ਨੂੰ ਰਾਹਤ ਮਿਲੇਗੀ ਅਤੇ ਉਨ੍ਹਾਂ ਦੀ ਲੁੱਟ ਬੰਦ ਹੋਵੇਗਾ।