ਵੱਡੀ ਖ਼ਬਰ: ਅੰਮ੍ਰਿਤਪਾਲ ਸਮੇਤ 20 ਤੋਂ ਵੱਧ ਵਿਅਕਤੀਆਂ ਖਿਲਾਫ FIR ਦਰਜ, ਪੜ੍ਹੋ ਪੂਰਾ ਮਾਮਲਾ

531

 

ਅਜਨਾਲਾ

ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਅਤੇ ਉਹਦੇ 26 ਸਾਥੀਆਂ ਖਿਲਾਫ਼ ਅਜਨਾਲਾ ਪੁਲਿਸ ਦੇ ਵਲੋਂ ਨੌਜਵਾਨ ਨੂੰ ਅਗਵਾ ਕਰਕੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਵਰਿੰਦਰ ਸਿੰਘ ਨਾਂਅ ਦੇ ਨੌਜਵਾਨ ਨੇ ਦੋਸ਼ ਲਗਾਏ ਹਨ ਕਿ, ਉਹ ਲੰਘੇ ਦਿਨੀਂ ਮਦਮੀ ਟਕਸਾਲ ਅਜਨਾਲਾ ਵਿਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਗਿਆ ਸੀ, ਉਦੋਂ ਹੀ ਕੁਝ ਸਿੰਘਾਂ ਵੱਲੋਂ ਉਸ ਨਾਲ ਗੱਲਬਾਤ ਕਰਕੇ ਉਸਨੂੰ ਆਪਣੀਆਂ ਗਲਾਂ ਚ ਫਸਾ ਕੇ ਅਜਨਾਲਾ ਤੋਂ ਅਗਵਾ ਕਰਕੇ ਉਸ ਨੂੰ ਜੰਡਿਆਲਾ ਗੁਰੂ ਲੈ ਗਏ।

ਜਿਥੇ ਉਸ ਦੇ ਨਾਲ ਅਮ੍ਰਿਤਪਾਲ ਅਤੇ ਉਹਦੇ ਸਾਥੀਆਂ ਨੇ ਕੁੱਟਮਾਰ ਕੀਤੀ ਅਤੇ ਗਾਲਾਂ ਕੱਢੀਆਂ। ਵਰਿੰਦਰ ਸਿੰਘ ਦਾ ਕਹਿਣਾ ਹੈ ਕਿ, ਉਸ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਚਮਕੌਰ ਸਾਹਿਬ ਤੋਂ ਇਕ ਵੀਡੀਓ ਜਾਰੀ ਕੀਤੀ ਜਿਸ ਵਿਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਸੀਹਤ ਦੇਣ ਦੀ ਗੱਲ ਕੀਤੀ ਜਾ ਰਹੀ ਸੀ।

ਜਿਸ ਦੀ ਸਜ਼ਾ ਉਸਨੂੰ ਇਹ ਮਿਲੀ ਕਿ ਉਸਦੀ ਬੁਰੀ ਤਰੀਕੇ ਨਾਲ ਕੁੱਟ ਮਾਰ ਭਾਈ ਅਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਵੱਲੋਂ ਕੀਤੀ ਗਈ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਵਰਿੰਦਰ ਦੇ ਬਿਆਨਾਂ ਦੇ ਆਧਾਰ ਤੇ ਅਮ੍ਰਿਤਪਾਲ ਅਤੇ 26 ਹੋਰਨਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here