ਵੱਡੀ ਖ਼ਬਰ: ਡੇਰਾ ਪ੍ਰੇਮੀ ਕਤਲ ਕਾਂਡ ‘ਚ ਸ਼ਾਮਲ ਗੈਂਗਸਟਰ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ

315

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਅਣਪਛਾਤੇ 6 ਸ਼ੂਟਰਾਂ ਵਲੋਂ ਪਿਛਲੇ ਦਿਨੀਂ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕੋਟਕਪੁਰਾ ਵਿਚ ਕਤਲ ਕਰ ਦਿੱਤਾ ਗਿਆ ਸੀ। ਬੇਸ਼ੱਕ ਪੁਲਿਸ ਦੇ ਵਲੋਂ ਹੁਣ ਤੱਕ 5 ਸ਼ੂਟਰਾਂ ਨੂੰ ਫੜਨ ਦਾ ਦਾਅਵਾ ਕੀਤਾ ਗਿਆ ਹੈ, ਪਰ ਛੇਵਾਂ ਸ਼ੂਟਰ ਜਿਹੜਾ ਕਿ ਫਰਾਰ ਚੱਲਿਆ ਆ ਰਿਹਾ ਸੀ, ਉਹਨੂੰ ਵੀ ਦਬੋਚਣ ਦੀ ਹੁਣ ਤਾਜ਼ਾ ਖ਼ਬਰ ਸਾਹਮਣੇ ਆਈ ਹੈ।

ਜਾਣਕਾਰੀ ਦੇ ਮੁਤਾਬਿਕ ਪੁਲਿਸ ਨੇ ਐਨਕਾਊਂਟਰ ਦੇ ਦੌਰਾਨ ਛੇਵਾਂ ਸ਼ੁਟਰ ਜੈਪੁਰ ਤੋਂ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਰਾਜ ਹੁੱਡਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ, ਪੁਲਿਸ ਮੁਕਾਬਲੇ ਦੌਰਾਨ ਸ਼ੂਟਰ ਹੁੱਡਾ ਦੇ ਗੋਲੀਆਂ ਲੱਗੀਆਂ, ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਪੁਲਿਸ ਨੇ ਉਹਨੂੰ ਫੜ ਲਿਆ।

ਰਾਜ ਹੁੱਡਾ ਦਾ ਅਸਲੀ ਨਾਂਅ ਰਮਜ਼ਾਨ ਖ਼ਾਨ ਦੱਸਿਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਖੁਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਵਲੋਂ ਟਵੀਟ ਕਰਕੇ ਦਿੱਤੀ ਗਈ। ਉਨ੍ਹਾਂ ਲਿਖਿਆ ਕਿ, ਕੇਂਦਰੀ ਏਜੰਸੀਆਂ ਅਤੇ ਰਾਜਸਥਾਨ ਪੁਲਿਸ ਦੇ ਤਾਲਮੇਲ ਨਾਲ ਇਸ ਆਪਰੇਸ਼ਨ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਗਿਆ।

ਇੱਕ ਵੱਡੀ ਸਫਲਤਾ ਵਿੱਚ AGTF ਨੇ ਕੋਟਕਪੂਰਾ, #ਫਰੀਦਕੋਟ ਵਿਖੇ ਪਰਦੀਪ ਕੁਮਾਰ ਦੇ ਕਤਲ ਵਿੱਚ ਸ਼ਾਮਲ ਰਮਜਾਨ ਖਾਨ ਉਰਫ਼ ਰਾਜ ਹੁੱਡਾ ਨੂੰ ਜੈਪੁਰ, ਰਾਜਸਥਾਨ ਵਿੱਚ AGTF ਨਾਲ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ।

LEAVE A REPLY

Please enter your comment!
Please enter your name here