ਚੰਡੀਗੜ੍ਹ:
ਭਾਰਤ-ਪਾਕਿ ਕੌਮਾਂਤਰੀ ਸਰਹੱਦ ਤੋਂ ਬੀਐਸਐਫ ਜਵਾਨਾਂ ਨੇ ਡੇਢ ਕਿੱਲੋ ਹੈਰੋਇਨ ਫੜੀ ਹੈ। ਤਰਨਤਾਰਨ ਦੇ ਖੇਮਰਕਨ ਸੈਕਟਰ ਚ ਭਾਰਤੀ ਸੁਰੱਖਿਆ ਫੋਰਸਾਂ ਨੇ 1.5 ਕਿੱਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ।
ਬੀਐਸਐਫ ਦੇ ਜਵਾਨਾਂ ਨੇ ਭਾਰਤ ਪਾਕਿਸਤਾਨ ਸਰਹੱਦ ਨੇੜੇ ਪਿੰਡ ਵਾਨ ਦੇ ਖੇਤਾਂ ਵਿੱਚੋਂ ਹੈਰੋਇਨ ਦਾ ਇਹ ਪੈਕੇਟ ਬਰਾਮਦ ਕੀਤਾ ਹੈ।
ਪਤਾ ਲੱਗਿਆ ਹੈ ਕਿ ਇਹ ਬਾਲਟੀ ਦੇ ਪਿਛੇ ਲੁਕੋ ਕੇ ਰੱਖੀ ਗਈ ਸੀ, ਜਿਸ ਨੂੰ ਬੀਐਸਐਫ ਨੇ ਪੰਜਾਬ ਪੁਲਿਸ ਸਪੁਰਦ ਕਰ ਦਿੱਤਾ ਹੈ।