ਵੱਡੀ ਖ਼ਬਰ: ਪੰਜਾਬ ਦਾ ਇਹ ਸ਼ਹਿਰ ਬੰਦ ਕਰਨ ਦਾ ਐਲਾਨ, ਜਾਣੋ ਵਜ੍ਹਾ?

1198

 

  • ਭਾਜਪਾ ਇਕਾਈ ਵਲੋਂ ਵੀ ਇਸ ਐਲਾਨ ਦਾ ਸਮਰਥਨ

ਰੋਹਿਤ ਗੁਪਤਾ, ਗੁਰਦਾਸਪੁਰ

ਲੰਘੇ ਕੱਲ੍ਹ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੇ ਸੰਗਠਨ ਮੰਤਰੀ ਰਾਜੀਵ ਮਹਾਜਨ ਦੇ ਭਰਾ ਅਤੇ ਉਸਦੇ ਬੇਟੇ ਤੇ ਹੋਏ ਹਮਲੇ ਦੇ ਰੋਸ ਵਜੋਂ ਸ਼ਿਵ ਸੈਨਾ ਬਾਲ ਠਾਕਰੇ, ਸ਼ਿਵ ਸੈਨਾ ਸਮਾਜਵਾਦੀ ਅਤੇ ਹੋਰਨਾਂ ਹਿੰਦੂ ਸੰਗਠਨਾਂ ਵਲੋਂ 26 ਜੂਨ ਸੋਮਵਾਰ ਬਟਾਲਾ ਬੰਦ ਦਾ ਐਲਾਨ ਕੀਤਾ ਗਿਆ ਹੈ।

ਉਥੇ ਹੀ ਭਾਜਪਾ ਬਟਾਲਾ ਇਕਾਈ ਵਲੋਂ ਵੀ ਇਸ ਐਲਾਨ ਦਾ ਸਮਰਥਨ ਕੀਤਾ ਗਿਆ ਹੈ। ਹਿੰਦੂ ਸੰਗਠਨਾਂ ਦੇ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਚ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਬਦਤਰ ਹੋ ਰਹੀ ਹੈ।

ਕਾਰੋਬਾਰੀਆਂ ਅਤੇ ਧਾਰਮਿਕ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸ਼ਿਵ ਸੈਨਾ ਅਤੇ ਹਿੰਦੂ ਲੀਡਰਾਂ ਤੇ ਲਗਾਤਾਰ ਹਮਲੇ ਹੋ ਰਹੇ ਹਨ ਜਦਕਿ ਪੰਜਾਬ ਪੁਲਿਸ ਅਸਮਰੱਥ ਸਾਬਿਤ ਹੋ ਰਹੀ ਹੈ।

ਉਥੇ ਹੀ ਉਹਨਾਂ ਬਟਾਲਾ ਦੇ ਲੋਕਾਂ ਨੂੰ ਅਪੀਲ ਕੀਤੀ ਕੀਸ ਹਮਲੇ ਦੇ ਰੋਸ ਵਜੋਂ ਉਹ ਇਸ ਬੰਦ ਦੇ ਸੱਦੇ ਦਾ ਸਾਰੇ ਸਮਰਥਨ ਕਰਨ ਅਤੇ ਪੁਲਿਸ ਨੂੰ ਇਹਨਾਂ ਆਗੂਆਂ ਨੇ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਸ ਹਮਲੇ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ|

ਦੱਸ ਦਈਏ ਕਿ ਬੀਤੇ ਦਿਨ ਦੁਪਹਿਰ ਸਾਢੇ 12 ਵਜੇ ਦੇ ਕਰੀਬ ਦਿਨ ਦਿਹਾੜੇ ਸ਼ਿਵਸੈਨਾ ਆਗੂ ਰਾਜੀਵ ਸ਼ਰਮਾ ਦੇ ਇਲੈਕਟ੍ਰਾਨਿਕ ਦੇ ਸ਼ੋਅਰੂਮ ਵਿਚ 2 ਅਣਪਛਾਤੇ ਨੌਜਵਾਨਾਂ ਵੱਲੋਂ ਵੜ ਕੇ ਉਨ੍ਹਾਂ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ, ਜਿਸ ਕਾਰਨ ਸ਼ਿਵ ਸੈਨਾ ਆਗੂ, ਉਸ ਦਾ ਭਰਾ ਅਤੇ ਬੇਟਾ ਵੀ ਗੰਭੀਰ ਜ਼ਖਮੀ ਹੋ ਗਏ ਸਨ ਜੋ ਅੰਮ੍ਰਿਤਸਰ ਵਿਚ ਇਲਾਜ ਅਧੀਨ ਹਨ।

 

 

 

LEAVE A REPLY

Please enter your comment!
Please enter your name here