ਅੰਮ੍ਰਿਤਸਰ
ਅਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਥੇ ਮਜੀਠਾ ਰੋਡ ਤੇ ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਸੁਧੀਰ ਕੁਮਾਰ ਸੂਰੀ ਦਾ ਇੱਕ ਵਿਅਕਤੀ ਦੇ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ, ਸ਼ਿਵ ਸੈਨਾ ਟਕਸਾਲੀ ਦੇ ਰਾਸ਼ਟਰੀ ਪ੍ਰਧਾਨ ਸੁਧੀਰ ਕੁਮਾਰ ਸੂਰੀ ਆਪਣੇ ਸਾਥੀਆਂ ਸਮੇਤ ਮਜੀਠਾ ਰੋਡ ਤੇ ਸਥਿਤ ਸ਼੍ਰੀ ਗੋਪਾਲ ਮੰਦਰ ਦੇ ਬਾਹਰ ਲੱਗੇ ਕੂੜੇ ਦੇ ਢੇਰਾਂ ਵਿਚ ਸੁੱਟੀਆਂ ਹੋਈਆਂ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੇ ਰੋਸ ਵਜੋਂ ਪਹੁੰਚੇ ਸਨ।
ਇਸੇ ਦੌਰਾਨ ਹੀ ਇੱਕ ਵਿਅਕਤੀ ਆਇਆ, ਜਿਸ ਨੇ ਸ਼ਰੇਆਮ ਹੀ ਗੋਲੀਆਂ ਚਲਾ ਕੇ, ਸੂਰੀ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਜਾਣਕਾਰੀ ਦੇ ਮੁਤਾਬਿਕ, ਜਖ਼ਮੀ ਹਾਲਤ ਵਿਚ ਸੂਰੀ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਹਨੂੰ ਮ੍ਰਿਤਕ ਐਲਾਨ ਦਿੱਤਾ। ndtv
पंजाब: शिवसेना नेता सुधीर सूरी को अमृतसर में गोली मारी। मौके पर पुलिस मौजूद है। अधिक जानकारी की प्रतीक्षा है।
पुलिस ने कहा,"शिवसेना नेता सुधीर सूरी को गोली लगी है। हम अभी मौके पर पहुंचे हैं और चीज़ों की पुष्टि कर रहे हैं। वरिष्ठ अधिकारी जानकारी देंगे। मौके का जायजा ले रहे हैं।" pic.twitter.com/WeikAjPufa
— ANI_HindiNews (@AHindinews) November 4, 2022
[…] […]