ਵੱਡੀ ਖ਼ਬਰ: ਮਸ਼ਹੂਰ ਪੰਜਾਬੀ ਫਿਲਮ ਅਦਾਕਾਰਾ ਵੱਲੋਂ ਖੁਦਕੁਸ਼ੀ! ਸੁਸਾਈਡ ਨੋਟ ‘ਚ ਹੋਇਆ ਵੱਡਾ ਖੁਲਾਸਾ

1340

 

Punjabi Actress Suchita Kaur Commit Sui-cide:

ਪੰਜਾਬ ਦੇ ਪਾਲੀਵੁੱਡ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਫਿਲਮ ਇੰਡਸਟਰੀ ਦੀ ਉੱਭਰਦੀ ਮਾਡਲ ਅਤੇ ਪੰਜਾਬੀ ਫਿਲਮ ਅਦਾਕਾਰਾ ਸੁਚਿਤਾ ਕੌਰ ਉਰਫ਼ ਇਨਾਇਤ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਮੰਗਲਵਾਰ ਨੂੰ 23 ਸਾਲਾ ਮਾਡਲ ਅਤੇ ਅਦਾਕਾਰਾ ਇਨਾਇਤ ਦੀ ਲਾਸ਼ ਫਲੈਟ ‘ਚ ਪੱਖੇ ਨਾਲ ਲਟਕਦੀ ਮਿਲੀ। ਲਾਸ਼ ਦੇ ਕੋਲ ਅਦਾਕਾਰਾ ਦਾ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਉਸ ਨੇ ਖ਼ੁਦਕੁਸ਼ੀ ਦਾ ਕਾਰਨ ਸਾਫ਼ ਲਿਖਿਆ ਸੀ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ।

ਸੁਸਾਈਡ ਨੋਟ ਵਿੱਚ ਦਰਦ ਜ਼ਾਹਿਰ ਕੀਤਾ

ਤੁਹਾਨੂੰ ਦੱਸ ਦੇਈਏ ਕਿ ਇਨਾਇਤ ਨੇ 4 ਪੰਜਾਬੀ ਗੀਤਾਂ ਦੀਆਂ ਐਲਬਮਾਂ ਵਿੱਚ ਬਤੌਰ ਮੁੱਖ ਅਦਾਕਾਰਾ ਕੰਮ ਕੀਤਾ ਹੈ। ਅਦਾਕਾਰਾ ਮੂਲ ਰੂਪ ਵਿੱਚ ਹੁਸ਼ਿਆਰਪੁਰ ਦੀ ਵਸਨੀਕ ਸੀ, ਪਰ ਕੰਮ ਕਾਰਨ ਉਹ ਜ਼ੀਰਕਪੁਰ ਦੀ ਇੱਕ ਸੁਸਾਇਟੀ ਵਿੱਚ ਕਿਰਾਏ ਦੇ 1-ਬੀਐਚਕੇ ਫਲੈਟ ਵਿੱਚ ਰਹਿ ਰਹੀ ਸੀ।

ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ ਤਾਂ ਜਾਂਚ ਦੌਰਾਨ ਉਨ੍ਹਾਂ ਨੂੰ ਫਲੈਟ ਦੇ ਅੰਦਰ ਇਨਾਇਤ ਦੀ ਇਕ ਡਾਇਰੀ ਪਈ ਮਿਲੀ। ਜਿਸ ਵਿੱਚ ਅਦਾਕਾਰਾ ਨੇ ਅੰਗਰੇਜ਼ੀ ਵਿੱਚ ਆਪਣਾ ਸੁਸਾਈਡ ਨੋਟ ਲਿਖਿਆ ਸੀ।

ਇਨਾਇਤ ਨੇ ਸੁਸਾਈਡ ਨੋਟ ‘ਚ ਲਿਖਿਆ ਕਿ ਉਹ ਕੰਮ ਨਾ ਮਿਲਣ ਕਾਰਨ ਪਰੇਸ਼ਾਨ ਸੀ ਅਤੇ ਤਣਾਅ ਨਾਲ ਜੂਝ ਰਹੀ ਸੀ। ਹੁਣ ਉਸ ਲਈ ਇਹ ਸਭ ਸਹਿਣਾ ਮੁਸ਼ਕਲ ਹੋ ਗਿਆ ਹੈ, ਇਸ ਲਈ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੀ ਹੈ।

 

LEAVE A REPLY

Please enter your comment!
Please enter your name here