ਚੰਡੀਗੜ੍ਹ :
ਸਿੱਖਿਆ ਵਿਭਾਗ ਪੰਜਾਬ ਵਲੋਂ ਮਾਸਟਰ ਕੇਡਰ ਦੀਆਂ ਕੱਢੀਆਂ ਗਈ 4161 ਪੋਸਟਾਂ ਵਿੱਚ ਜਾਅਲੀ ਐਸ.ਸੀ ਸਰਟੀਫਿਕੇਟ ਲਗਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਪ੍ਰਧਾਨ ਅਤੇ ਸਰਗਰਮ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿੱਚ ਡਾ. ਅੰਬੇਡਕਰ ਅਧਿਆਪਕ ਯੂਨੀਅਨ ਪੰਜਾਬ ਦੇ ਨੁਮਾਇੰਦਿਆਂ ਵਲੋਂ ਡਾਇਰੈਕਟਰ ਜਰਨਲ ਆਫ ਸਕੂਲ ਐਜੂਕੇਸ਼ਨ ਵਰਿੰਦਰ ਕੁਮਾਰ ਸ਼ਰਮਾ (ਆਈ.ਏ.ਐਸ) ਅਤੇ ਡੀ.ਪੀ.ਆਈ ਸੈਕੰਡਰੀ ਕੁਲਜੀਤ ਸਿੰਘ ਮਾਹੀ (ਪੀ.ਸੀ.ਐਸ) ਨਾਲ ਮੁਲਾਕਾਤ ਕਰਕੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਪੜਤਾਲ ਕਰਕੇ ਦੋਸ਼ੀ ਪਾਏ ਜਾਣ ਵਾਲੇ ਉਮੀਦਵਾਰਾਂ ਦੀ ਪਾਤਰਤਾ ਰੱਦ ਕਰਕੇ ਉਨਾਂ ਖਿਲਾਫ ਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਪੰਜਾਬ ਦੇ ਸਰਗਰਮ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਇਹ ਕਿੱਦਾਂ ਸੰਭਵ ਹੈ ਕਿ ਇਕ ਉਮੀਦਵਾਰ ਪਿਛਲੀ ਭਰਤੀ ਵਿੱਚ ਕਿਸੇ ਹੋਰ ਕੈਟਾਗਿਰੀ ਵਿੱਚ ਅਪਲਾਈ ਕਰ ਰਿਹਾ ਹੈ ਅਤੇ ਇਸ ਭਰਤੀ ਵਿੱਚ ਕਿਸੇ ਹੋਰ ਕੈਟਾਗਿਰੀ ਵਿੱਚ। ਇਹ ਹੇਰਾਫੇਰੀ ਕਰਕੇ ਨੌਕਰੀ ਲੈਣ ਦੀ ਸਾਜਿਸ਼ ਹੈ। ਜਿਸ ਖਿਲਾਫ ਵਿਭਾਗ ਵਲੋਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਸ ਨਾਲ ਰਾਖਵਾਂਕਰਨ ਦਾ ਲਾਭ ਲੈਣ ਵਾਲੇ ਉਮੀਦਵਾਰਾਂ ਦਾ ਹੱਕ ਮਾਰਿਆ ਜਾਵੇਗਾ। ਡਾ. ਅੰਬੇਡਕਰ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਗੁਰਜੰਟ ਸਿੰਘ ਅਤੇ ਸਰਪ੍ਰਸਤ ਗੁਰਬਖਸ਼ੀਸ਼ ਸਿੰਘ ਭੱਟੀ ਨੇ ਕਿਹਾ ਕਿ ਕਈ ਐਸ.ਸੀ ਕੈਟਾਗਿਰੀ ਦੇ ਉਮੀਦਵਾਰ ਵੀ ਇਕ ਦੂਜੀ ਸਬ ਕੈਟਾਗਿਰੀ ਵਿੱਚ ਅਪਲਾਈ ਕਰਕੇ ਇਕ ਦੂਜੇ ਦਾ ਹੱਕ ਮਾਰ ਰਹੇ ਹਨ। ਜੋ ਗੈਰਕਾਨੂੰਨੀ ਹੈ। ਜਿਸਦੀ ਜਾਂਚ ਬਹੁਤ ਜਰੂਰੀ ਹੈ। ਇਸ ਮੌਕੇ ਹਾਜਰ ਨੁਮਾਇੰਦਿਆਂ ਵਿੱਚ ਹਰਵਿੰਦਰ ਸਿੰਘ, ਰਛਪਾਲ ਸਿੰਘ, ਰਣਬੀਰ ਸਿੰਘ ਹਾਜਰ ਸਨ। News Source-Punjabijagran
[…] […]