ਪੰਜਾਬ ਨੈੱਟਵਰਕ, ਚੰਡੀਗੜ੍ਹ-
ਪੰਜਾਬ ਸਰਕਾਰ ਦੇ ਵਲੋਂ ਨਵੀਂ ਸ਼ੁਰੂਆਤ ਕਰਦੇ ਹੋਏ ਐਲਾਨ ਕੀਤਾ ਹੈ ਕਿ, ਹੁਣ ਪੰਜਾਬ ਵਾਸੀਆਂ ਨੂੰ ਬਿਜਲੀ ਦਾ ਕੱਟ ਲੱਗਣ ਤੋਂ ਪਹਿਲੋਂ ਮੈਸਿਜ ਆਇਆ ਕਰੇਗਾ।
ਇਹ ਐਲਾਨ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਹੁਰਾਂ ਦੇ ਵਲੋਂ ਇੱਕ ਸਮਾਗਮ ਦੇ ਦੌਰਾਨ ਸੰਬੋਧਨ ਕਰਨ ਵੇਲੇ ਕੀਤਾ।
ਉਨ੍ਹਾਂ ਕਿਹਾ ਕਿ, ਸਾਡੀ ਸਰਕਾਰ ਵਲੋਂ ਬਿਜਲੀ ਚੋਰੀ ਤੇ ਜ਼ੀਰੋ ਟੌਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਮੈਸਿਜ ਭੇਜਣ ਦੀ ਸ਼ੁਰੂਆਤ ਹੋ ਗਈ ਹੈ।
ਉਨ੍ਹਾਂ ਕਿਹਾ ਕਿ, ਜਿਹੜੇ ਵੀ ਇਲਾਕੇ ਵਿਚ ਬਿਜਲੀ ਕੱਟ ਲੱਗਣਾ ਹੋਇਆ, ਉਥੋਂ ਦੇ ਲੋਕਾਂ ਨੂੰ ਪਹਿਲਾਂ ਉਨ੍ਹਾਂ ਦੇ ਮੋਬਾਈਲ ਫ਼ੋਨ ਤੇ ਮੈਸਿਜ ਭੇਜਿਆ ਜਾਵੇਗਾ।
ਇਸ ਮੈਸਿਜ ਵਿਚ ਕਿੰਨੇ ਸਮੇਂ ਬਾਅਦ ਬਿਜਲੀ ਆਵੇਗੀ ਅਤੇ ਕਿਹੜੀ ਲਾਈਨ ਖ਼ਰਾਬ ਹੈ, ਉਹਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਇਆ ਕਰੇਗੀ।
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ, ਇਹ ਸ਼ੁਰੂਆਤ ਦੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਵਿਚ ਕਮੀ ਆਵੇਗੀ।