ਸਿੱਖਿਆ ਬੋਰਡ ਹੋਇਆ ਸਖ਼ਤ; ਅੰਗਰੇਜ਼ੀ ਦੇ ਪੇਪਰ ਤੋਂ ਪਹਿਲਾਂ ਮੈਦਾਨ ‘ਚ ਉਤਾਰੀਆਂ 252 ਚੈਕਿੰਗ ਟੀਮਾਂ, ਫੜਨਗੀਆਂ ਨਕਲਚੀ

1144

 

ਪੰਜਾਬ ਨੈੱਟਵਰਕ, ਐੱਸ.ਏ.ਐੱਸ.ਨਗਰ

ਸਾਲ 2023 ਦੀਆਂ ਕਰਵਾਈਆਂ ਜਾ ਰਹੀਆਂ ਸਲਾਨਾ ਪਰੀਖਿਆਵਾਂ ਨੂੰ ਸੁਚਾਰੂ ਢੰਗ ਅਤੇ ਪਾਰਦਰਸ਼ਿਤਾ ਨਾਲ ਕਰਵਾਉਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ।

ਕੰਟਰੋਲਰ ਪਰੀਖਿਆਵਾਂ ਜੇ.ਆਰ.ਮਹਿਰੋਕ ਵੱਲੋਂ ਪ੍ਰੈੱਸ ਨੂੰ ਮੁਹੱਈਆ ਕਰਵਾਈ ਗਈ ਜਾਣਕਾਰੀ ਅਨੁਸਾਰ ਸਲਾਨਾ ਪਰੀਖਿਆਵਾਂ ਦੌਰਾਨ ਪਾਰਦਰਸ਼ਿਤਾ ਲਈ ਕੀਤੇ ਗਏ ਵਿਸ਼ੇਸ਼ ਇੰਤਜ਼ਾਮਾਂ ਵਿੱਚ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 2:00 ਵਜੇ ਤੋਂ ਸ਼ਾਮ 5:15 ਵਜੇ ਤੱਕ ਕਰਵਾਈ ਜਾ ਰਹੀ 12ਵੀਂ ਜਮਾਤ ਦੀ ਜਨਰਲ ਅੰਗਰੇਜ਼ੀ ਵਿਸ਼ੇ ਦੀ ਪਰੀਖਿਆ, ਜਿਸ ਵਿੱਚ ਸੂਬੇ ਦੇ ਕੁੱਲ 315022 ਪਰੀਖਿਆਰਥੀ ਹਾਜਰ ਹੋਣਗੇ ਅਤੇ ਉਪਰੰਤ ਹੋਣ ਵਾਲੀਆਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਪਰੀਖਿਆਵਾਂ ਲਈ ਕੁੱਲ 2201 ਆਬਜ਼ਰਬਰ ਤਾਇਨਾਤ ਕੀਤੇ ਗਏ ਹਨ।

ਇਸ ਤੋਂ ਇਲਾਵਾ ਉਚੇਚੇ ਤੌਰ ਤੇ 252 ਉਡਨ ਦਸਤਿਆਂ ਦੀ ਤਾਇਨਾਤੀ ਕੀਤੀ ਗਈ ਹੈ, ਜੋ ਸੂਬੇ ਭਰ ਦੇ ਪਰੀਖਿਆ ਕੇਂਦਰਾਂ ਵਿੱਚ ਪਰੀਖਿਆਰਥੀਆਂ ਲਈ ਕੀਤੇ ਇੰਤਜ਼ਾਮਾਂ ਦੀ ਅਚਨਚੇਤ ਚੈਕਿੰਗ ਕਰਨਗੇ।

ਡਿਪਟੀ ਕਮਿਸ਼ਨਰਜ਼ ਸਾਹਿਬਾਨ ਵੱਲੋਂ ਮੈਜਿਸਟ੍ਰੇਟਸ ਦੀ ਤਾਇਨਾਤੀ ਵੀ ਕੀਤੀ ਗਈ ਹੈ ਜੋ ਕਿ ਪਰੀਖਿਆਵਾਂ ਦੀ ਮਰਿਆਦਾ ਕਾਇਮ ਰੱਖਣ ਲਈ ਆਪਣਾ ਅਹਿਮ ਯੋਗਦਾਨ ਪਾਉਣਗੇ।

 

LEAVE A REPLY

Please enter your comment!
Please enter your name here