ਪੰਜਾਬ ਨੈੱਟਵਰਕ, ਚੰਡੀਗੜ੍ਹ-
ਤਤਕਾਲੀ ਅਕਾਲੀ ਸਰਕਾਰ ਦੇ ਸਮੇਂ ਕੋਟਕਪੁਰਾ ਵਿਚ ਵਾਪਰੇ ਗੋਲੀਕਾਂਡ ਮਾਮਲੇ ਵਿਚ ਪੁਲਿਸ ਦੇ ਵਲੋਂ ਹੁਣ ਚਲਾਨ ਪੇਸ਼ ਕੀਤਾ ਗਿਆ ਹੈ।
ਕੋਟਕਪੂਰਾ ਗੋਲੀਬਾਰੀ ਮਾਮਲੇ ‘ਚ ADGP LK ਯਾਦਵ ਦੀ ਅਗਵਾਈ ਵਾਲੀ SIT ਵੱਲੋਂ ਚਲਾਨ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ ਸਮੇਤ 8 ਪੁਲਿਸ ਅਫ਼ਸਰਾਂ ਵਿਚ ਦੋਸ਼ੀ ਬਣਾਇਆ ਗਿਆ ਹੈ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਸਾਬਕਾ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ ਦੋਵਾਂ ਨੂੰ ਪਿੰਡ ਬੁਰਜ ਜਵਾਹਰਸਿੰਘਵਾਲਾ ਅਤੇ ਗੁਰਦੁਆਰਾ ਸਾਹਿਬ ਬਰਗਾੜੀ ਵਿਖੇ ਬੇਅਦਬੀ ਦੀਆਂ 3 ਘਟਨਾਵਾਂ ਦੀ ਲੜੀ ‘ਤੇ ਅਣਗਹਿਲੀ ਨੂੰ ਛੁਪਾਉਣ ਲਈ ਗੈਰ-ਕਾਨੂੰਨੀ ਅਤੇ ਵਾਧੂ ਤਾਕਤ ਦੀ ਵਰਤੋਂ ਕਰਨ ਦੀ ਸਾਜ਼ਿਸ਼ ਦੇ ਮਾਸਟਰਮਾਈਂਡ ਹਨ।
ਇਸ ਦੇ ਨਾਲ ਹੀ, ਇਸ ਚਲਾਨ ਵਿਚ ਆਈਜੀ ਪਰਮ ਰਾਜ ਉਮਰਾਨੰਗਲ (ਸਾਜ਼ਿਸ਼ ਨੂੰ ਅੰਜਾਮ), ਡੀਆਈਜੀ ਅਮਰ ਸਿੰਘ ਚਾਹਲ (ਸਾਜ਼ਿਸ਼ ਨੂੰ ਅੰਜਾਮ), ਐਸ.ਐਸ.ਪੀ ਸੁਖਮੰਦਰ ਸਿੰਘ ਮਾਨ (ਸਾਜ਼ਿਸ਼ ਨੂੰ ਅੰਜਾਮ ਦੇਣਾ/ ਤੋੜ-ਮਰੋੜ ਕੇ ਤੱਥਾਂ ਨੂੰ ਛੁਪਾਉਣਾ), ਐਸਐਸਪੀ ਚਰਨਜੀਤ ਸਿੰਘ (ਸਾਜ਼ਿਸ਼ ਨੂੰ ਅੰਜਾਮ), ਐਸ.ਐਚ.ਓ ਗੁਰਦੀਪ ਸਿੰਘ (ਤੱਥਾਂ ਨੂੰ ਤੋੜ-ਮਰੋੜ ਕੇ ਛੁਪਾਉਣਾ) ਨੂੰ ਵੀ ਦੋਸ਼ੀ ਬਣਾਇਆ ਗਿਆ ਹੈ।
ਦੂਜੇ ਪਾਸੇ, ਇਸ ਸਾਰੇ ਮਾਮਲੇ ਤੇ ਸੁਖਬੀਰ ਬਾਦਲ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ, ਜਿਹੜੇ ਵੇਲੇ ਕੋਟਕਪੁਰਾ ਗੋਲੀਕਾਂਡ ਵਾਪਰਿਆ, ਉਹ ਭਾਰਤ ਵਿਚ ਹੈ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ, ਆਪ ਵਾਲੇ ਝੂਠ ਬੋਲ ਰਹੇ ਹਨ ਅਤੇ ਮੈਨੂੰ ਕੋਰਟ ਤੇ ਪੂਰਾ ਭਰੋਸਾ ਹੈ, ਜਿਸ ਸਾਡੀ ਹੀ ਹੋਵੇਗੀ।