ਪੰਜਾਬ ਨੈੱਟਵਰਕ, ਚੰਡੀਗੜ੍ਹ–
ਲੰਘੀ ਰਾਤ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਨਾਲ ਵੱਡਾ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ, ਲੁਧਿਆਣਾ ‘ਚ ਦੇਰ ਰਾਤ ਐਮ ਐਲ ਏ ਸੇਖੋਂ ਦੀ ਸਰਕਾਰੀ ਗੱਡੀ ਹਾਦਸਾਗ੍ਰਸਤ ਹੋ ਗਈ।
ਜਾਣਕਾਰੀ ਅਨੁਸਾਰ, ਵਿਧਾਇਕ ਦੀ ਗੱਡੀ ਅੱਗੇ ਜਾ ਰਹੀ ਇਕ ਕਾਰ ਨੇ ਬਰੇਕ ਮਾਰ ਦਿੱਤੀ। ਧੁੰਦ ਦੇ ਕਾਰਨ ਵਿਧਾਇਕ ਦੀ ਗੱਡੀ ਉਕਤ ਕਾਰ ਨਾਲ ਟਕਰਾ ਗਈ, ਹਾਲਾਂਕਿ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

ਦੂਜੇ ਪਾਸੇ, ਮੀਡੀਆ ਨੂੰ ਦਿੱਤੇ ਬਿਆਨ ਵਿੱਚ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਉਹ ਫਰੀਦਕੋਟ ਤੋਂ ਚੰਡੀਗੜ੍ਹ ਜਾ ਰਹੇ ਸਨ। ਅਚਾਨਕ ਇੱਕ ਕਾਰ ਜੋ ਉਹਨਾਂ ਦੀ ਗੱਡੀ ਅੱਗੇ ਚੱਲ ਰਹੀ ਸੀ, ਉਹਨੇ ਬਰੇਕ ਮਾਰ ਦਿੱਤੀ। ਇਸ ਕਾਰਨ ਉਹਨਾਂ ਦੀ ਗੱਡੀ ਕਾਰ ਨਾਲ ਟਕਰਾ ਗਈ।
ਏਬੀਪੀ ਦੀ ਰਿਪੋਰਟ ਮੁਤਾਬਕ, ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਉਸਦੇ ਸਰੀਰ ਨੂੰ ਇੱਕ ਵਾਰ ਸੱਟ ਜ਼ਰੂਰ ਲੱਗੀ ਹੈ।