ਜਲੰਧਰ
ਪੰਜਾਬ ਦੇ ਅੰਦਰ ਇੱਕ ਵੱਡੀ ਵਾਰਦਾਤ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ, ਜਲੰਧਰ ਲੁਧਿਆਣਾ ਹੱਦ ‘ਤੇ ਸਥਿਤ ਆਪਣੇ ਸਹੁਰੇ ਘਰ ਜਾ ਕੇ ਇੱਕ ਪਤੀ ਦੇ ਵਲੋਂ ਆਪਣੀ ਪਤਨੀ ਤੇ ਬੱਚਿਆਂ ਸਮੇਤ 5 ਜੀਆਂ ਦਾ ਕਤਲ ਦਿੱਤਾ ਗਿਆ।
ਘਟਨਾ ਲੰਘੀ ਰਾਤ ਦੀ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਪਰਮਜੀਤ ਕੌਰ (28), ਬੇਟਾ ਗੁਰਮੋਹਲ (5), ਬੇਟੀ ਅਰਸ਼ਦੀਪ ਕੌਰ (7), ਸੱਸ ਜੋਗਿੰਦਰੋ ਬਾਈ ਅਤੇ ਸਹੁਰੇ ਸੁਰਜਨ ਸਿੰਘ (58) ਵਜੋਂ ਹੋਈ ਹੈ।
ਦੱਸਿਆ ਇਹ ਵੀ ਜਾ ਰਿਹਾ ਹੈ ਕਿ, ਤੇਲ ਪਾ ਕੇ ਪਹਿਲੋਂ ਕਮਰੇ ਨੂੰ ਅੱਗ ਲਗਾ ਦਿੱਤੀ ਗਈ ਅਤੇ ਬਾਅਦ ਵਿਚ ਕਮਰੇ ਨੂੰ ਕੁੰਡੀ ਲਗਾ ਕੇ ਮੁਲਜ਼ਮ ਪਤੀ ਫਰਾਰ ਹੋ ਗਿਆ।
ਪੁਲਿਸ ਸੂਤਰਾਂ ਦੀ ਮੰਨੀਏ ਤਾਂ, ਅੱਗ ਇੰਨੀਂ ਜਿਆਦਾ ਭਿਆਨਕ ਸੀ ਕਿ, ਕਮਰੇ ਵਿਚ ਮੌਜੂਦਾ 5 ਜੀਆਂ ਦੀ ਮੌਤ ਹੋ ਗਈ। ਦੂਜੇ ਪਾਸੇ ਪੁਲਿਸ ਦੇ ਵਲੋਂ ਘਟਨਾ ਸਥਾਨ ਤੇ ਪਹੁੰਚ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।