ਪੰਜਾਬ ਨੈੱਟਵਰਕ, ਮੋਹਾਲੀ-
ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ ‘ਤੇ ਮੋਹਾਲੀ ਐਸਐਸਪੀ ਦਾ ਵਿਵੇਕਸ਼ੀਲ ਸੋਨੀ ਨੇ ਕਿਹਾ ਕਿ, ਸੋਸ਼ਲ ਮੀਡੀਆ ਤੇ ਫੈਲ ਰਹੀਆਂ ਬਹੁਤੀਆਂ ਖ਼ਬਰਾਂ ਫੇਕ ਹਨ।
ਉਨ੍ਹਾਂ ਕਿਹਾ ਕਿ, ਵਿਦਿਆਰਥਣਾਂ ਦੀ ਨਹਾਉਂਦਿਆਂ ਦੀ ਵੀਡੀਓ ਵਾਇਰਲ ਮਾਮਲੇ ਵਿਚ ਕੋਈ ਸਚਾਈ ਨਹੀਂ ਹੈ। ਉਨ੍ਹਾਂ ਕਿਹਾ ਕਿ, ਵੀਡੀਓ ਵਾਇਰਲ ਕਰਨ ਵਾਲੀ ਲੜਕੀ ਨੇ ਸਿਰਫ਼ ਆਪਣੀ ਵੀਡੀਓ ਬਣਾ ਕੇ ਆਪਣੇ ਮਿੱਤਰ ਨੂੰ ਭੇਜੀਆਂ।
ਉਹਨਾਂ ਇਸ ਗੱਲ ਦਾ ਖੰਡਨ ਕੀਤਾ ਕਿ ਕਿਸੇ ਵੀ ਲੜਕੀ ਨਹੀਂ ਖੁਦਕੁਸ਼ੀ ਕੀਤੀ ਹੈ ਜਾਂ ਕੋਈ ਲੜਕੀ ਹਸਪਤਾਲ ਦਾਖਲ ਹੈ।
ਉਹਨਾਂ ਕਿਹਾ ਕਿ ਇਹ ਅਫਵਾਹਾਂ ਹਨ ਤੇ ਮੀਡੀਆ ਨੁੰ ਇਹਨਾਂ ਅਫਵਾਹਾਂ ਨੂੰ ਖਬਰਾਂ ਵਜੋਂ ਚਲਾਉਣ ਤੋਂ ਪਹਿਲਾਂ ਇਸਦੀ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ।