ਪੰਜਾਬ ਨੈੱਟਵਰਕ, ਚੰਡੀਗੜ੍ਹ-
ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦਾ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿਥੇ ਪੁਲਿਸ ਨੇ ਇੱਕ ਵਿਦਿਆਰਥਣ ਅਤੇ ਇੱਕ ਉਹਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- Big Breaking: ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਕਥਿਤ ਅਸ਼ਲੀਲ ਵੀਡੀਓ ਵਾਇਰਲ ਕਰਨ ਵਾਲਾ ਨੌਜਵਾਨ ਵੀ ਗ੍ਰਿਫਤਾਰ
ਉਥੇ ਹੀ ਦੂਜੇ ਪਾਸੇ ਦੇਰ ਸ਼ਾਮ ਨੂੰ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਇਲਾਵਾ ਹੋਰਨਾਂ ਕਾਲਜਾਂ ਤੋਂ ਵੀ ਵਿਦਿਆਰਥੀ ਹਮਾਇਤ ਵਿਚ ਪੁੱਜੇ ਅਤੇ ਉਨ੍ਹਾਂ ਨੇ ਯੂਨੀਵਰਸਿਟੀ ਪ੍ਰਸਾਸ਼ਨ ਦੇ ਖਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀ ਕਥਿਤ ਵੀਡੀਓ ਵਾਇਰਲ ਮਗਰੋਂ 2 ਦਿਨਾਂ ਦੀ ਛੁੱਟੀ ਦਾ ਐਲਾਨ
ਵਿਦਿਆਰਥੀਆਂ ਦਾ ਰੋਹ ਤੇਜ਼ ਹੁੰਦਾ ਵੇਖ ਕੇ, ਜਿਥੇ ਭਾਰੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕਰ ਦਿੱਤੀ ਗਈ, ਉਥੇ ਹੀ ਵਿਦਿਆਰਥੀਆਂ ਵਲੋਂ ਜੋ ਮੰਗਾਂ ਯੂਨੀਵਰਸਿਟੀ ਪ੍ਰਸਾਸ਼ਨ ਅਤੇ ਪੁਲਿਸ ਦੇ ਅੱਗੇ ਰੱਖੀਆਂ ਗਈਆਂ।
ਇਹ ਵੀ ਪੜ੍ਹੋ- Breaking: ਚੰਡੀਗੜ੍ਹ ਯੂਨੀਵਰਸਿਟੀ ‘ਚ ਭਾਰੀ ਹੰਗਾਮਾ, ਵਿਦਿਆਰਥਣਾਂ ਦੀ ਨਹਾਉਦਿਆਂ ਦੀ ਵੀਡੀਓ ਵਾਇਰਲ
ਉਹਦਾ ਹੱਲ ਦੇਰ ਸ਼ਾਮ ਤੱਕ ਵੀ ਨਾ ਕੱਢਿਆ ਗਿਆ। ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਰੋਸ ਵਿਚ ਕੈਂਡਲ ਮਾਰਚ ਕੱਢਿਆ ਅਤੇ ਯੂਨੀਵਰਸਿਟੀ ਤੋਂ ਇਲਾਵਾ ਪੁਲਿਸ ਪ੍ਰਸਾਸ਼ਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਹ ਵੀ ਪੜ੍ਹੋ- ਵਿਦਿਆਰਥਣਾਂ ਦੀ ਨਹਾਉਂਦੀਆਂ ਦੀ ਵਾਇਰਲ ਵੀਡੀਓ ‘ਤੇ ਚੰਡੀਗੜ੍ਹ ਯੂਨੀਵਰਸਿਟੀ ਪ੍ਰਸਾਸ਼ਨ ਨੇ ਦਿੱਤਾ ਵੱਡਾ ਬਿਆਨ, ਦੱਸੀ ਅਸਲ ਸਚਾਈ
ਖ਼ਬਰ ਲਿਖੇ ਜਾਣ ਤੱਕ ਵਿਦਿਆਰਥੀਆਂ ਦਾ ਜੰਮ ਕੇ ਰੋਸ ਪ੍ਰਦਰਸ਼ਨ ਜਾਰੀ ਸੀ ਅਤੇ ਉਹ ਮੰਗ ਕਰ ਰਹੇ ਸਨ ਕਿ, ਯੂਨੀਵਰਸਿਟੀ ਪ੍ਰਸਾਸ਼ਨ ਇਹ ਗੱਲ ਮੰਨੇ ਕਿ, ਹੋਸਟਲ ਦੇ ਵਿੱਚੋਂ ਵੀਡੀਓ ਲੀਕ ਕੀਤਾ ਗਿਆ।
ਇਹ ਵੀ ਪੜ੍ਹੋ- ਚੰਡੀਗੜ੍ਹ ਯੂਨੀਵਰਸਿਟੀ ਮਾਮਲੇ ‘ਤੇ CM ਭਗਵੰਤ ਮਾਨ ਦਾ ਵੱਡਾ ਬਿਆਨ, ਉੱਚ ਪੱਧਰੀ ਜਾਂਚ ਦੇ ਦਿੱਤੇ ਹੁਕਮ
ਹਾਲਾਂਕਿ, ਯੂਨੀਵਰਸਿਟੀ ਪ੍ਰਸਾਸ਼ਨ ਵੀਡੀਓ ਦੇ ਨਾਲ ਜੁੜੀਆਂ ਸਾਰੀਆਂ ਗੱਲਾਂ ਤੋਂ ਭੱਜਦਾ ਨਜ਼ਰੀ ਆ ਰਿਹਾ ਹੈ।
ਸਵੇਰੇ ਜਿਵੇਂ ਯੂਨੀਵਰਸਿਟੀ ਪ੍ਰਸਾਸ਼ਨ ਨੇ ਕਿਹਾ ਕਿ, ਮਾਮਲਾ ਪੁਲਿਸ ਵਲੋਂ ਦਰਜ ਕਰ ਲਿਆ ਗਿਆ ਹੈ ਅਤੇ ਇੱਕ ਲੜਕੀ ਜਿਸ ਤੇ ਦੋਸ਼ ਹੈ ਕਿ, ਉਹਨੇ ਵੀਡੀਓ ਬਣਾ ਕੇ ਆਪਣੇ ਦੋਸਤ ਨੂੰ ਭੇਜੀਆਂ, ਉਨ੍ਹਾਂ ਸਿਰਫ਼ ਆਪਣੀਆਂ ਹੀ ਵੀਡੀਓ ਭੇਜੀਆਂ, ਨਾ ਕਿ, ਹੋਰਨਾਂ ਕਿਸੇ ਵਿਦਿਆਰਥਣਾਂ ਦੀਆਂ ਵੀਡੀਓ ਭੇਜੀਆਂ।
ਇਹ ਵੀ ਪੜ੍ਹੋ- ਚੰਡੀਗੜ੍ਹ ਯੂਨੀਵਰਿਸਟੀ ਦੀਆਂ ਵਿਦਿਆਰਥਣਾਂ ਦੀ ਵਾਇਰਲ ਵੀਡੀਓ ‘ਤੇ SSP ਮੋਹਾਲੀ ਦਾ ਵੱਡਾ ਬਿਆਨ, ਕਿਹਾ…
ਯੂਨੀਵਰਸਿਟੀ ਪ੍ਰਸਾਸ਼ਨ ਦਾ ਦੇਰ ਸ਼ਾਮ ਸਾਹਮਣੇ ਆਇਆ ਬਿਆਨ ਵੀ ਸਵੇਰ ਵਾਲੇ ਬਿਆਨ ਨਾਲ ਮਿਲਦਾ ਜੁਲਦਾ ਹੀ ਸੀ। ਬਾਕੀ ਵਿਦਿਆਰਥੀਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ, ਇਹ ਹਰ ਕੋਈ ਇਨਸਾਫ਼ ਪਾਸੰਦ ਲੋਕ ਮੰਗ ਕਰ ਰਹੇ ਹਨ।