ਪੰਜਾਬ ਨੈੱਟਵਰਕ, ਚੰਡੀਗੜ੍ਹ-
ਲੰਘੀ ਦੇਰ ਰਾਤ ਤੋਂ ਹੀ ਚੰਡੀਗੜ੍ਹ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੀਆਂ ਅਸ਼ਲੀਲ ਵੀਡੀਓ ਵਾਇਰਲ ਹੋਣ ਦਾ ਰੌਲਾ ਪੈ ਰਿਹਾ ਹੈ, ਪਰ ਹੁਣ ਇਸ ਮਾਮਲੇ ਵਿਚ ਯੂਨੀਵਰਸਿਟੀ ਪ੍ਰਬੰਧਕਾਂ ਨੇ ਵੱਡਾ ਖੁਲਾਸਾ ਕੀਤਾ ਹੈ।
ਨਿਊਜ਼-18 ਨਾਲ ਗੱਲਬਾਤ ਦੇ ਦੌਰਾਨ, ਯੂਨੀਵਰਸਿਟੀ ਪ੍ਰਬੰਧਕਾਂ ਨੇ ਕਿਹਾ ਕਿ, ਜਿਹੜੀ ਲੜਕੀ ਤੇ ਦੋਸ਼ ਹੈ ਕਿ, ਉਹਨੇ ਆਪਣੀਆਂ ਸਾਥੀ ਵਿਦਿਆਰਥਣਾਂ ਦੀਆਂ ਵੀਡੀਓ ਬਣਾ ਕੇ ਆਪਣੇ ਹਿਮਾਚਲ ਬੈਠੇ ਮਿੱਤਰ ਨੂੰ ਭੇਜੀਆਂ, ਦਰਅਸਲ, ਇਸ ਮਾਮਲੇ ਵਿਚ ਸਚਾਈ ਇਹ ਹੈ ਕਿ, ਲੜਕੀ ਨੇ ਸਿਰਫ਼ ਆਪਣੀਆਂ ਖੁਦ ਦੀਆਂ ਹੀ ਵੀਡੀਓ ਬਣਾ ਕੇ ਆਪਣੇ boyfriend ਨੂੰ ਭੇਜੀਆਂ, ਨਾ ਕਿ ਹੋਰਨਾਂ ਵਿਦਿਆਰਥਣਾਂ ਦੀਆਂ।
ਯੂਨੀਵਰਸਿਟੀ ਪ੍ਰਬੰਧਕਾਂ ਦਾ ਕਹਿਣਾ ਹੈ ਕਿ, ਸਾਡੇ ਵਲੋਂ ਕੀਤੀ ਗਈ ਪਹਿਲੀ ਜਾਂਚ ਦੇ ਦੌਰਾਨ ਹੀ ਇਹ ਖੁਲਾਸਾ ਹੋਇਆ ਹੈ ਕਿ, ਹੋਰਨਾਂ ਵਿਦਿਆਰਥਣਾਂ ਦੀਆਂ ਵੀਡੀਓ ਬਣਾ ਕੇ, ਉਕਤ ਲੜਕੀ ਨੇ ਨਹੀਂ ਭੇਜੀਆਂ।
ਉਨ੍ਹਾਂ ਕਿਹਾ ਕਿ, ਫਿਲਹਾਲ ਅਸੀਂ ਇਸ ਮਾਮਲੇ ਦੀ ਆਪਣੇ ਪੱਧਰ ਤੇ ਵੀ ਜਾਂਚ ਕਰ ਰਹੇ ਹਾਂ ਅਤੇ ਪੁਲਿਸ ਦੇ ਵਲੋਂ ਵੀ ਉਕਤ ਲੜਕੀ ਨੂੰ ਹਿਰਾਸਤ ਵਿਚ ਲੈ ਕੇ ਮਾਮਲਾ ਦਰਜ ਕਰ ਦਿੱਤਾ ਹੈ, ਜਿਸ ‘ਤੇ ਵੀਡੀਓ ਵਾਇਰਲ ਕਰਨ ਦਾ ਦੋਸ਼ ਹੈ।