CM ਭਗਵੰਤ ਮਾਨ ਨੇ ਸਰਕਾਰੀ ਸਕੂਲ ਦਾ ਦੌਰਾ ਕਰਦਿਆਂ ਦਿਤੇ ਆਹ ਨਿਰਦੇਸ਼, ਪੜ੍ਹੋ ਪੂਰੀ ਖ਼ਬਰ

1188

 

ਫਤਿਹਗੜ੍ਹ ਸਾਹਿਬ

ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਵਲੋਂ ਅੱਜ ਚੁੰਨੀ ਕਲਾਂ ਸ੍ਰੀ ਫਤਿਹਗੜ੍ਹ ਸਾਹਿਬ ਦੇ ਸਰਕਾਰੀ ਸਕੂਲ ਦਾ ਦੌਰਾ ਕੀਤਾ ਗਿਆ ਅਤੇ ਇਸ ਦੌਰਾਨ ਉਨ੍ਹਾਂ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ।

ਇਸ ਦੀ ਜਾਣਕਾਰੀ ਖੁਦ ਸੀਐਮ ਮਾਨ ਨੇ ਟਵਿੱਟਰ ਹੈਂਡਲ ਤੇ ਦਿੱਤੀ।

ਉਨ੍ਹਾਂ ਲਿਖਿਆ ਕਿ, ਅੱਜ ਚੁੰਨੀ ਕਲਾਂ, ਸ੍ਰੀ ਫਤਿਹਗੜ੍ਹ ਸਾਹਿਬ ਦੇ ਸਰਕਾਰੀ ਸਕੂਲ ਦਾ ਦੌਰਾ ਕੀਤਾ…ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਪੜ੍ਹਨ-ਲਿਖਣ ਵੱਲ ਪ੍ਰੇਰਿਤ ਹੋਣ ਲਈ ਹੱਲਾਸ਼ੇਰੀ ਦਿੱਤੀ…

ਅਧਿਕਾਰੀਆਂ ਨੂੰ ਸਕੂਲ ਦੀਆਂ ਕਮੀਆਂ ‘ਚ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ…ਪੰਜਾਬ ਦੇ ਸਕੂਲਾਂ ਨੂੰ ਵਿਸ਼ਵ-ਪੱਧਰੀ ਬਣਾਉਣ ਲਈ ਅਸੀਂ ਪੂਰੇ ਵਚਨਬੱਧ ਹਾਂ…

LEAVE A REPLY

Please enter your comment!
Please enter your name here