ਵੱਡੀ ਖ਼ਬਰ: CM ਭਗਵੰਤ ਮਾਨ ਨੇ ਅਧਿਆਪਕਾਂ ਨੂੰ ਦਿੱਤਾ ਵੱਡਾ ਤੋਹਫ਼ਾ, ਲਾਗੂ ਹੋਵੇਗਾ 7ਵਾਂ ਤਨਖ਼ਾਹ ਕਮਿਸ਼ਨ

1349

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਧਿਆਪਕ ਦਿਵਸ ਤੇ ਅਹਿਮ ਫ਼ੈਸਲਾ ਲਿਆ ਹੈ। ਸੀਐਮ ਮਾਨ ਦੇ ਵਲੋਂ ਵੀਡੀਓ ਜਾਰੀ ਕਰਕੇ ਕਿਹਾ ਕਿ, ਉਨ੍ਹਾਂ ਨੂੰ ਖ਼ੁਸ਼ੀ ਹੋ ਰਹੀ ਹੈ ਕਿ, ਉਹ ਇਕ ਅਧਿਆਪਕ ਦਾ ਬੇਟਾ ਹੈ।

ਉਨ੍ਹਾਂ ਕਿਹਾ ਕਿ, ਅੱਜ ਅਧਿਆਪਕ ਦਿਵਸ ਦ ਮੌਕੇ ਤੇ ਸਰਕਾਰੀ ਕਾਲਜ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ ਲਈ ਖੁਸ਼ਖਬਰੀ ਇਹ ਹੈ ਕਿ, ਇਨ੍ਹਾਂ ਅਧਿਆਪਕਾਂ ਲਈ UGC ਤਨਖਾਹ ਸਕੇਲ (7ਵਾਂ) ਲਾਗੂ ਹੋਣ ਜਾ ਰਿਹਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ, ਇਹ ਅਧਿਆਪਕਾਂ ਦੀ ਪਿਛਲੇ ਲੰਮੇ ਸਮੇਂ ਤੋਂ ਮੰਗ ਸੀ ਕਿ, ਸਰਕਾਰੀ ਕਾਲਜ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ ਲਈ UGC ਤਨਖਾਹ ਸਕੇਲ (7ਵਾਂ) ਲਾਗੂ ਕੀਤਾ ਜਾਵੇ।

ਸੀਐਮ ਮਾਨ ਨੇ ਕਿਹਾ ਕਿ, ਉਨ੍ਹਾਂ ਦੀ ਸਰਕਾਰ ਦੇ ਵਲੋਂ ਗੈਸਟ ਫੈਕਲਟੀ ਰੱਖਣ ਦੀ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ, ਬਹੁਤ ਜਲਦ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਭਰਤੀ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਸੀਐਮ ਮਾਨ ਨੇ ਇਹ ਵੀ ਆਖਿਆ ਕਿ, ਗੈਸਟ ਫੈਕਲਟੀ ਦੀ ਤਨਖਾਹ ਵੀ ਵਧੇਗੀ। ਮਾਨ ਨੇ ਕਿਹਾ ਕਿ, ਇਹ ਮੰਗ ਵੀ ਅਧਿਆਪਕਾਂ ਦੀ ਪਿਛਲੇ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਸੀ।

 

1 COMMENT

LEAVE A REPLY

Please enter your comment!
Please enter your name here