ਮੋਹਾਲੀ
ਪੰਜਾਬ ਕਾਂਗਰਸ ਦੇ ਸਾਬਕਾ ਮੰਤਰੀ ਰਾਮੇਸ਼ ਦੱਤ ਦੇ ਪੁੱਤ ਨਰਿੰਦਰ ਸ਼ਰਮਾ ਵਲੋਂ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਪ੍ਰਾਪਤ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ, ਨਰਿੰਦਰ ਸ਼ਰਮਾ ਆਪਣੇ ਪਰਿਵਾਰ ਸਮੇਤ ਮੋਹਾਲੀ ਦੇ ਸੈਕਟਰ 68 ਵਿੱਚ ਰਹਿ ਰਿਹਾ ਸੀ ਅਤੇ ਪਿਛਲੇ ਕਾਫੀ ਸਮੇਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ।
ਜਾਣਕਾਰੀ ਲਈ ਦੱਸ ਦਈਏ ਕਿ, ਬੁੱਧਵਾਰ ਨੂੰ ਜਿਸ ਵੇਲੇ ਘਰ ਦੇ ਮੈਂਬਰ ਆਪੋ ਆਪਣੇ ਕੰਮਾਂ ਤੇ ਚਲੇ ਗਏ ਸਨ ਤਾਂ, ਨਰਿੰਦਰ ਘਰ ਵਿੱਚ ਮੌਜੂਦ ਸੀ।
ਨਰਿੰਦਰ ਨੇ ਸਵੇਰ ਦਾ ਖਾਣਾ ਖਾਣ ਤੋਂ ਬਾਅਦ ਘਰ ਵਿੱਚ ਹੀ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦੇ ਹੀ ਜਦੋਂ ਨਰਿੰਦਰ ਦੇ ਪਰਿਵਾਰਿਕ ਮੈਂਬਰ ਘਰ ਪੁੱਜੇ ਤਾਂ, ਲਾਸ਼ ਪੱਖੇ ਨਾਲ ਲਟਕ ਰਹੀ ਸੀ।
ਦੂਜੇ ਪਾਸੇ, ਐੱਸਐੱਚਓ ਥਾਣਾ ਫੇਜ਼-8 ਦੇ ਅਨੁਸਾਰ ਮ੍ਰਿਤਕ ਨਰਿੰਦਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫੇਜ਼-6 ਦੀ ਮੌਰਚਰੀ ’ਚ ਰਖਵਾਇਆ ਗਿਆ ਹੈ।
ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ’ਤੇ ਮਾਮਲੇ ਦੀ ਜਾਂਚ ਜਾਰੀ ਹੈ।