- ਅਧਿਆਪਕਾਂ ਨੂੰ ਸੰਘਰਸ਼ ਵਿੱਚ ਕੁੱਦਣ ਦਾ ਦਿੱਤਾ ਸੱਦਾ
ਬਠਿੰਡਾ
ਸਥਾਨਕ ਟੀਚਰਜ ਹੋਮ ਵਿਖੇ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਬਲਾਕ ਬਠਿੰਡਾ ਵਿਖੇ ਚੋਣ ਅਜਲਾਸ ਹੋਇਆ। ਚੋਣ ਇਜਲਾਸ ਵਿੱਚ ਬਲਾਕ ਬਠਿੰਡਾ ਤੇ ਅਧਿਆਪਕਾਂ ਨੇ ਸਰਬਸੰਮਤੀ ਨਾਲ ਬਲਾਕ ਕਮੇਟੀ ਨੇ 15 ਬਲਾਕ ਕਮੇਟੀ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ।
ਚੁਣੇ ਬਲਾਕ ਕਮੇਟੀ ਮੈਂਬਰਾ ਨੇ ਆਪਸੀ ਸਹਿਮਤੀ ਨਾਲ ਭੁਪਿੰਦਰ ਸਿੰਘ ਮਾਈਸਰਖਾਨਾ ਨੂੰ ਬਲਾਕ ਪ੍ਰਧਾਨ ਬਲਜਿੰਦਰ ਸਿੰਘ ਨੂੰ ਸਕੱਤਰ, ਪਰਮਪਾਲ ਸਿੰਘ ਮੀਤਪ੍ਰਧਾਨ, ਪ੍ਰਦੀਪ ਸਿੰਘ ਪ੍ਰੈੱਸ ਸਕੱਤਰ ਅਤੇ ਰਾਮ ਸਿੰਘ ਬਰਾੜ ਨੂੰ ਵਿੱਤ ਸਕੱਤਰ ਚੁਣਿਆ।
ਬਲਾਕ ਬਠਿੰਡਾ ਤੇ ਚੋਣ ਅਬਜ਼ਰਬਰ ਰੇਸ਼ਮ ਸਿੰਘ ਅਨਿਲ ਭੱਟ ਤੇ ਪਰਵਿੰਦਰ ਸਿੰਘ ਨੇ ਇਜਲਾਸ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਮੌਜੂਦਾ ਸਮੇਂ ਦੀ ਸਰਕਾਰ ਦੇਖਣ ਲੋਕ ਹਿਤੀ ਲਗ ਰਹੀ ਹੈ ਪਰ ਆਮ ਆਦਮੀ ਪਾਰਟੀ ਸਰਕਾਰ ਕਾਰਪੋਰੇਟੀ ਨੀਤੀਆਂ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰਾਂ ਵਾਂਗ ਲਾਗੂ ਕਰ ਰਹੀ ਹੈ।
ਸਰਕਾਰ ਵੱਲੋ ਸਕੂਲ ਆਫ਼ ਐਮੀਨੇਸ਼ਨ ਸਕੀਮ ਅਧੀਨ ਪਿੰਡਾਂ ਦੇ ਵੱਡੇ ਪੱਧਰ ਉੱਪਰ ਸਕੂਲ ਖ਼ਤਮ ਕਰਨ ਜਾ ਰਹੀ ਹੈ। ਪਿਛਲੀਆਂ ਸਰਕਾਰਾਂ ਨੂੰ ਸਕੂਲਾਂ ਵਿਚ ਗ਼ੈਰ ਵਿਗਿਆਨਕ ਪ੍ਰਾਜੈਕਟਾਂ ਤੇ ਜ਼ੋਰ ਦੇ ਕੇ ਰਵਾਇਤੀ ਸਿੱਖਿਆ ਨੂੰ ਢਾਹ ਲਾ ਰਹੀ ਹੈ। ਚੁਣੇ ਗਏ ਬਲਾਕ ਪ੍ਰਧਾਨ ਤੇ ਸਕੱਤਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕਾਂ ਨੂੰ ਆਉਣ ਵਾਲੇ ਸਮੇਂ ਵਿਚ ਸੰਘਰਸ਼ ਦੇ ਰਾਹ ਪੈਣ ਲਈ ਤਿਆਰ ਰਹਿਣਾ ਚਾਹੀਦਾ।
ਆਗੂਆਂ ਨੇ ਇਜਲਾਸ ਵਿੱਚ ਪੰਜਾਬ ਸਰਕਾਰ ਤੋਂ ਆਪਣੇ ਚੋਣ ਵਾਅਦਿਆਂ ਅਨੁਸਾਰ ਮੁਲਾਜ਼ਮਾਂ ਦੇ ਕੱਟੇ ਪੇਂਡੂ ਭੱਤੇ ਸਮੇਤ 37 ਤਰ੍ਹਾਂ ਦੇ ਭੱਤੇ ਬਹਾਲ ਕਰਨ ਅਤੇ ਰਹਿੰਦੀਆਂ ਮਹਿੰਗਾਈ ਭੱਤੇ ਦੀਆਂ 10%ਕਿਸ਼ਤਾਂ ਜਾਰੀ ਕਰਨ , ਪੇ ਕਮਿਸ਼ਨ ਦੀ ਪੂਰੀ ਰਿਪੋਰਟ ਜਾਰੀ ਕਰਨਾ, ਸਾਰੇ ਮੁਲਾਜ਼ਮਾਂ ਦਾ ਤਨਖਾਹ ਕਮਿਸ਼ਨ ਦਾ 01/01/2016 ਤੋੰ 30/06/2021 ਦਾ ਬਕਾਇਆ ਜਾਰੀ ਕੀਤਾ ਜਾਵੇ।
ਆਗੂਆ ਨੇ ਕਿਹਾ ਕਿ ਸਰਕਾਰ ਨੇ 16 ਅਕਤੂਬਰ ਦੀ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਦੀ ਸੂਬਾ ਪੱਧਰੀ ਰੈਲੀ ਦੇ ਦਬਾ ਨਾਲ ਅਧਿਅਪਕਾਂ ਦੀਆਂ ਬਦਲੀਆਂ ਦਾ ਪੋਰਟਲ ਖੋਲ੍ਹਿਆ ਹੈ।
ਆਗੂਆਂ ਨੇ ਸਰਕਾਰ ਤੋ ਮੁਲਾਜ਼ਮਾਂ ਦੇ 2018 ਦੇ ਸਰਵਿਸ ਰੂਲਜ਼ ਰੱਦ ਕਰਨ, ਕੰਪਿਊਟਰ ਅਧਿਆਪਕਾਂ ਨੂੰ ਬਿਨਾਂ ਸ਼ਰਤ ਵਿਭਾਗ ਵਿੱਚ ਮਰਜ਼ ਕਰਨ, ਰਹਿੰਦੇ ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ, ਨਵੇਂ ਭਰਤੀ ਹੋਏ ਅਧਿਆਪਕਾਂ ਦਾ ਬਦਲੀ ਕਰਵਾਉਣ ਲਈ ਚਾਰ ਸਾਲਾ ਪ੍ਰੋਬੇਸ਼ਨ ਪੀਰੀਅਡ ਕਰਨ ਦਾ ਪੱਤਰ ਵਾਪਸ ਲੈਣ ਦਾ ਮਤਾ ਇਜਲਾਸ ਵਿੱਚ ਅਧਿਆਪਕਾਂ ਨੇ ਪਾਸ ਕੀਤੇ।