ਸਿੱਖਿਆ ਵਿਭਾਗ ਦਾ ਵਜ਼ੀਫ਼ਾ ਸਕੀਮਾਂ ਬਾਰੇ ਵੱਡਾ ਫ਼ੈਸਲਾ; ਇਸ ਦਿਨ ਹੋਵੇਗਾ ਵਿਸ਼ੇਸ਼ ਲੈਕਚਰ

335

 

  • ਸਰਕਾਰੀ ਸਕੂਲਾਂ ਵਿਚ ਲਾਗੂ ਵਜ਼ੀਫ਼ਾ ਸਕੀਮਾਂ ਬਾਰੇ 13 ਸਤੰਬਰ ਨੂੰ ਐਜੂਸੈਟ ਰਾਹੀਂ ਦਿੱਤੀ ਜਾਵੇਗੀ ਜਾਣਕਾਰੀ

ਚੰਡੀਗੜ੍ਹ

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਵੱਖ ਵੱਖ ਵਜ਼ੀਫ਼ਾ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਇਕ ਵਿਸ਼ੇਸ਼ ਲੈਕਚਰ 13 ਸਤੰਬਰ 2022 ਨੂੰ ਸਵੇਰੇ 11:00 ਵਜੇ ਤੋਂ 11:40 ਤੱਕ ਕਰਵਾਇਆ ਜਾ ਰਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਲੈਕਚਰ ਐਜੂਸੈਟ ਸਿਸਟਮ ਰਾਹੀਂ ਕੀਤਾ ਜਾਵੇਗਾ ਅਤੇ ਸੂਬੇ ਦੇ ਸਾਰੇ ਸਕੂਲ ਮੁਖੀਆਂ ਅਤੇ ਪ੍ਰਿੰਸੀਪਲਜ ਨੂੰ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਗਈ ਹੈ ਕਿ ਉਹ ਇਹ ਲੈਕਚਰ ਜ਼ਰੂਰ ਅਟੈਂਡ ਕਰਨ।

ਇਸ ਤੋਂ ਇਲਾਵਾ ਜਿਨ੍ਹਾਂ ਸਰਕਾਰੀ ਸਕੂਲਾਂ ਵਿਚ ਐਜਸੂਟ ਨਹੀਂ ਕੰਮ ਕਰ ਰਿਹਾ ਉਨ੍ਹਾਂ ਸਕੂਲਾਂ ਦੇ ਮੁਖੀ ਨਜ਼ਦੀਕੀ ਸਕੂਲ ਵਿਖੇ ਜਾ ਕੇ ਇਸ ਲੈਕਚਰ ਨੂੰ ਅਟੈਂਡ ਕਰਨ।

ਬੁਲਾਰੇ ਨੇ ਦੱਸਿਆ ਇਸ ਲੈਕਚਰ ਦਾ ਮਕਸਦ ਪੰਜਾਬ ਸਰਕਾਰ ਵੱਲੋਂ ਸਕੂਲੀ ਵਿਦਿਆਰਥੀਆਂ ਨੂੰ ਵੱਖ ਵੱਖ ਵਜ਼ੀਫ਼ਾ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਦੇਣਾ ਹੈ।

 

LEAVE A REPLY

Please enter your comment!
Please enter your name here