ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ- ਹਰ ਗ੍ਰੰਟੀ ਤੇ ਵਾਅਦਾ ਕਰਨ ਦੇ ਨਾਲ, ਭ੍ਰਿਸ਼ਟਾਚਾਰ ਮੁਕਤ ਸਾਫ ਸੁਥਰਾ ਪ੍ਰਸਾਸ਼ਨ ਸਰਕਾਰ ਦੀ ਤਰਜੀਹ

275

 

  • ਮੋਜੋਵਾਲ, ਛੋਟੇਵਾਲ, ਪਲਾਸੀ ਵਿੱਚ ਜਨਤਕ ਬੈਠਕਾਂ ਕਰਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਲੋਕਾਂ ਨਾਲ ਕੀਤੀ ਚਰਚਾ

ਪ੍ਰਮੋਦ ਭਾਰਤੀ, ਨੰਗਲ

ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਉਚੇਰੀ ਸਿੱਖਿਆ ਪੰਜਾਬ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤੀਆ ਗ੍ਰੰਟੀਆਂ ਤੇ ਵਾਅਦੇ ਪੂਰੀਆਂ ਕਰਨ ਲਈ ਬਚਨਬੱਧ ਹੈ। ਜਨਤਕ ਮੁਸ਼ਕਿਲਾਂ ਦਾ ਹੱਲ ਪਹਿਲਾ ਦੇ ਅਧਾਰ ਤੇ ਕੀਤਾ ਜਾ ਰਿਹਾ ਹੈ, ਲੋਕਾਂ ਤੱਕ ਬੁਨਿਆਦੀ ਸਹੂਲਤਾਂ ਪਹੁੰਚਾਉਣਾ ਸਰਕਾਰ ਦੀ ਜਿੰਮੇਵਾਰੀ ਹੈ। ਬਿਜਲੀ ਮਾਫੀ ਦੀ ਗ੍ਰੰਟੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੂਰੀ ਕਰ ਦਿੱਤੀ ਹੈ, ਹਲਕੇ ਦੇ 25 ਹਜ਼ਾਰ ਘਰਾਂ ਵਿੱਚ ਰਹਿ ਰਹੇ ਲਗਭਗ 1.25 ਲੱਖ ਲੋਕਾਂ ਦਾ ਬਿਜਲੀ ਦਾ ਬਿੱਲ ਜੀਰੋ ਆਇਆ ਹੈ।

ਕੈਬਨਿਟ ਮੰਤਰੀ ਬੀਤੀ ਸ਼ਾਮ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਦੂਰ ਦੂਰਾਂਡੇ ਪਿੰਡਾਂ ਮੋਜੋਵਾਲ, ਛੋਟੇਵਾਲ, ਪਲਾਸੀ ਵਿੱਚ ਜਨਤਕ ਬੈਠਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਸੁਰੂ ਕੀਤਾ ਹੈ, ਜਿਸ ਨਾਲ ਦੂਰ ਦੂਰਾਂਡੇ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਲੋਕ ਜਾਣਕਾਰੀ ਦੀ ਅਣਹੋਂਦ ਜਾਂ ਜਿਲ੍ਹਾਂ ਉਪ ਮੰਡਲ ਬਲਾਕ ਦਫਤਰਾਂ ਵਿੱਚ ਆਉਣ ਜਾਣ ਦੀ ਖੱਜਲ ਖੁਆਰੀ ਕਾਰਨ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਜਾਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਲੈਣ ਤੋਂ ਵਾਝੇ ਰਹਿ ਜਾਂਦੇ ਹਨ, ਉਨ੍ਹਾਂ ਨੂੰ ਹੁਣ ਕੋਈ ਮੁਸ਼ਕਿਲ ਨਹੀ ਹੋਵੇਗੀ। ਜਨਤਕ ਅਤੇ ਨਿੱਜੀ ਮੁਸ਼ਕਿਲਾਂ ਦਾ ਹੱਲ ਕਰਨਾ ਸਾਡੀ ਪਹਿਲਾ ਹੈ ਤੇ ਲੋਕਾਂ ਨੂੰ ਸਾਫ ਸੁਥਰਾ ਪ੍ਰਸਾਸ਼ਨ ਦੇਣਾ ਸਾਡੀ ਜਿੰਮੇਵਾਰੀ ਹੈ।

ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਦੱਸਿਆ ਕਿ 14 ਮਹੀਨੇ ਪਹਿਲਾ ਜਦੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸੂਝਵਾਨ ਲੋਕਾਂ ਨੇ 58 ਪ੍ਰਤੀਸ਼ਤ ਵੋਟਾਂ ਨਾਲ ਆਮ ਆਦਮੀ ਪਾਰਟੀ ਨੂੰ ਮਿਸਾਲੀ ਜਿੱਤ ਦਿੱਤੀ ਸੀ, ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਭ ਤੋ ਨੌਜਵਾਨ ਵਿਧਾਇਕ ਨੂੰ ਕੈਬਨਿਟ ਮੰਤਰੀ ਬਣਾ ਕੇ ਹਲਕੇ ਦਾ ਮਾਣ ਵਧਾਇਆ ਸੀ। ਸਮੁੱਚੇ ਸਿੱਖਿਆ ਢਾਂਚੇ ਦੀ ਅਗਵਾਈ ਕਰਨ ਦਾ ਮੌਕਾ ਸੂਬਾ ਸਰਕਾਰ ਨੇ ਦਿੱਤਾ ਅਤੇ ਅੱਜ ਪੂਰੀ ਇਮਾਨਦਾਰੀ ਨਾਲ ਕੰਮ ਕਰਦੇ ਹੋਏ, ਪੰਜਾਬ ਦੇ ਸਰਕਾਰੀ ਸਕੂਲਾਂ ਤੇ ਸਿੱਖਿਆ ਦਾ ਮਿਆਰ ਉੱਚਾ ਚੁੱਕਿਆ ਹੈ।

ਉਨ੍ਹਾਂ ਨੇ ਕਿਹਾ ਕਿ ਦੋ ਸਕੂਲ ਆਫ ਐਮੀਨੈਂਸ ਤੇ 9 ਆਮ ਆਦਮੀ ਕਲੀਨਿਕ ਅੱਜ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਹਨ। ਇਸ ਦੇ ਨਾਲ ਹੀ ਆਪਣੇ ਹਲਕੇ ਦੇ ਵੋਟਰਾਂ ਨਾਲ ਕੀਤੇ ਵਾਅਦੇ ਤੇ ਜਿੰਮੇਵਾਰੀ ਵੀ ਨਿਭਾ ਰਹੇ ਹਾਂ, ਸਾਝੀ ਸੱਥ ਵਿਚ ਬੈਠ ਕੇ ਤੁਹਾਡਾ ਐਮ.ਐਲ.ਏ.ਤੁਹਾਡੇ ਵਿੱਚ ਪ੍ਰੋਗਰਾਮ ਦਾ ਮਕਸਦ ਲੋਕਾਂ ਨਾਲ ਵਿਚਰ ਕੇ ਉਨ੍ਹਾਂ ਦਾ ਪੁੱਤ ਤੇ ਭਰਾਂ ਬਣ ਕੇ ਮਸਲੇ ਹੱਲ ਕਰਨਾ ਹੈ। ਜਿਲ੍ਹਾਂ ਪ੍ਰਸਾਸ਼ਨ ਵੱਲੋਂ ਜਨ ਸੁਣਾਵੀ ਕੈਂਪ ਲਗਾਏ ਜਾ ਰਹੇ ਹਨ, ਜਿੱਥੇ ਸਮੁੱਚਾ ਜਿਲ੍ਹਾ ਪ੍ਰਸਾਸ਼ਨ ਸਾਝੀ ਥਾਂ ਤੇ ਬੈਠ ਕੇ ਮੁਸ਼ਕਿਲਾ ਹੱਲ ਕਰਦਾ ਹੈ ਤੇ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘਰਾਂ ਤੱਕ ਨੱਲ ਰਾਹੀ ਜਲ ਪਹੁੰਚਾਉਣਾ ਟਿਊਬਵੈਲ ਲਗਾ ਕੇ ਪੀਣ ਲਈ ਸਾਫ ਪਾਣੀ ਦੇਣਾ ਸਰਕਾਰ ਦੀ ਜਿੰਮੇਵਾਰੀ ਹੈ।

ਪਿੰਡਾਂ ਵਿੱਚ ਨਵੇ ਟਿਊਬਵੈਲ ਲੱਗ ਰਹੇ ਹਨ, ਨੀਂਹ ਪੱਥਰਾਂ ਤੇ ਉਦਘਾਟਨਾ ਦੀ ਰਾਜਨੀਤੀ ਬੰਦ ਕੀਤੀ ਹੈ ਤੇ ਕੰਮ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਸੁਧਾਰਾ ਦੀ ਦਿਸ਼ਾ ਵਿੱਚ ਨਵੇ ਆਯਾਮ ਸਥਾਪਿਤ ਹੋ ਰਹੇ ਹਨ। ਖੰਡਰ ਬਣੇ ਸਕੂਲਾਂ ਦੀਆਂ ਇਮਾਰਤਾਂ ਦੀ ਨੁਹਾਰ ਬਦਲ ਰਹੀ ਹੈ। 21 ਪ੍ਰਤੀਸ਼ਤ ਦਾ ਵਾਧਾ ਪ੍ਰੀ-ਪ੍ਰਾਇਮਰੀ ਕਲਾਸਾ ਵਿੱਚ ਅਤੇ 7 ਪ੍ਰਤੀਸ਼ਤ ਵਾਧਾ ਹੋਰ ਜਮਾਤਾ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਦਾਖਲੇ ਦਾ ਦਰਜ ਹੋਇਆ ਹੈ, ਜੋ ਪੰਜਾਬ ਦੇ ਸਿੱਖਿਆ ਢਾਂਚੇ ਵਿੱਚ ਹੋ ਰਹੇ ਬਦਲਾਓ ਦੀ ਮੂੰਹ ਬੋਲਦੀ ਤਸਵੀਰ ਹੈ।

ਉਨ੍ਹਾਂ ਨੇ ਕਿਹਾ ਕਿ ਭੇਦਭਾਵ ਦੀ ਰਾਜਨੀਤੀ ਨਹੀ ਕੀਤੀ ਜਾਵੇਗੀ, ਸਗੋਂ ਲੋਕਾਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਨਜ਼ਰ ਆਉਣਗੀਆਂ। ਇਸ ਮੌਕੇ ਵੱਖ ਵੱਖ ਪਿੰਡਾਂ ਵਿੱਚ ਪਹੁੰਚਣ ਤੇ ਕੈਬਨਿਟ ਮੰਤਰੀ ਦਾ ਸਥਾਨਕ ਵਾਸੀਆਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ। ਜਨਤਕ ਬੈਠਕਾਂ ਵਿੱਚ ਵੱਡੀ ਗਿਣਤੀ ਲੋਕ ਪਹੁੰਚੇ, ਉਨ੍ਹਾਂ ਦੇ ਸਮਰਥਕਾਂ ਤੇ ਆਮ ਆਦਮੀ ਪਾਰਟੀ ਦੇ ਵਰਕਰਾ ਨੇ ਬਤੌਰ ਵਲੰਟੀਅਰ ਆਮ ਲੋਕਾਂ ਦੀ ਸੇਵਾ ਲਈ, ਕੀਤੇ ਕੰਮਾਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਡਾ.ਸੰਜੀਵ ਗੌਤਮ,ਮੀਡੀਆ ਕੋਆਰਡੀਨੇਟਰ ਦੀਪਕ ਸੋਨੀ, ਚੇਅਰਮੈਨ ਰਾਕੇਸ਼ ਮਹਿਲਮਾ, ਜਸਪਾਲ ਸਿੰਘ ਢਾਹੇ, ਪ੍ਰਵੀਨ ਅੰਸਾਰੀ, ਗੁਰਬਖਸ਼ ਬਿੱਲਾ ਮਹਿਲਮਾ, ਪੱਮੂ ਢਿੱਲੋ, ਜੱਗਾ ਬਹਿਲੂ, ਸੁਨੀਤਾ ਰਾਣੀ, ਸੁਨੀਲ ਸੈਣੀ ਮੋਜੋਵਾਲ, ਹੈਪੀ ਸਰਪੰਚ ਮੋਜੋਵਾਲ, ਅਮਨ ਅਲੀ ਛੋਟੇਆਲ, ਬਿੱਟੂ, ਕਾਲਾ ਪੰਚ, ਸਰਪੰਚ ਛੋਟੇਵਾਲ, ਮੋਹਿਤ ਪੰਡਿਤ, ਸੁਭਾਸ਼ ਜੋਸ਼ੀ ਪਲਾਸੀ, ਮਾਸਟਰ ਮਲਕੀਤ ਸਿੰਘ, ਸ਼ਿਵ ਕੁਮਾਰ, ਸਰਪੰਚ ਮਨਜੀਤ ਕੌਰ ਆਦਿ ਹਾਜ਼ਰ ਸਨ।

 

LEAVE A REPLY

Please enter your comment!
Please enter your name here