ਪੰਜਾਬ ਨੈੱਟਵਰਕ, ਚੰਡੀਗੜ੍ਹ-
ਜਨਵਰੀ ਦੀ ਤਨਖਾਹ ਨਾਲ ਮੋਬਾਈਲ ਭੱਤੇ ਉੱਤੇ ਲਗਾਈ ਰੋਕ ਖ਼ਿਲਾਫ਼ ਰੋਸ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਉਂਦੇ ਅਧਿਆਪਕਾਂ ਦੇ ਇਸ ਸਬੰਧੀ ਬਣਦੇ ਹੱਕ ਨੂੰ ਪੁਰਜ਼ੋਰ ਪ੍ਰਗਟ ਕਰਨ ਲਈ ਜ਼ਿਲ੍ਹਾ ਖਜ਼ਾਨਾ ਦਫ਼ਤਰ ਅੱਗੇ ਦੁਪਹਿਰ ਬਾਅਦ ਇਕੱਠੇ ਹੋ ਕੇ ਇਕ ਮਾਸ ਡੈਪੂਟੇਸ਼ਨ ਦੀ ਸ਼ਕਲ ਵਿੱਚ ਜ਼ਿਲ੍ਹਾ ਖਜਾਨਾ ਅਫਸਰ ਨੂੰ ਮਿਲਿਆ ਜਾਵੇਗਾ।
ਇਸ ਸਬੰਧ ਵਿੱਚ ਇਹ ਸੂਚਿਤ ਕਰਨਾ ਇੱਥੇ ਵਾਜਿਬ ਬਣਦਾ ਹੈ ਕਿ ਮੋਬਾਇਲ ਭੱਤੇ ਦੀ ਇਸ ਜ਼ਬਰੀ ਕਟੌਤੀ ਸਬੰਧੀ ਡੀ ਟੀ ਐਫ਼ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਨੇ ਜ਼ਿਲ੍ਹਾ ਖਜ਼ਾਨਾ ਅਫਸਰ ਨਾਲ ਦਲੀਲ ਗੱਲਬਾਤ ਕੀਤੀ ਹੈ ਅਤੇ ਦੱਸਿਆ ਹੈ ਕਿ ਦਸੰਬਰ ਮਹੀਨੇ (ਜਿਸਦੀ ਤਨਖਾਹ ਪਹਿਲਾਂ ਹੀ ਜਾਰੀ ਹੋ ਚੁੱਕੀ ਹੈ) ਨਾਲ ਸਬੰਧਤ ਛੁੱਟੀਆਂ ਨੂੰ ਜਨਵਰੀ ਦੀਆਂ ਉਨ੍ਹਾਂ ਛੁੱਟੀਆਂ ਨਾਲ ਨੱਥੀ ਕਰਨ ਦਾ ਕੋਈ ਹੱਕ ਨਹੀਂ ਬਣਦਾ ਜੋ ਕਿ ਪੰਜਾਬ ਸਰਕਾਰ ਨੇ ਵਧਦੀ ਸਰਦੀ ਨੂੰ ਮੁੱਖ ਰੱਖਦਿਆਂ ਜਨਵਰੀ ਵਿੱਚ ਘੋਸ਼ਿਤ ਕੀਤੀਆਂ। ਜਨਵਰੀ ਵਿੱਚ ਇਹਨਾਂ ਛੁੱਟੀਆਂ ਦੀ ਗਿਣਤੀ 8 ਹੀ ਬਣਦੀ ਹੈ।
ਇਸ ਦੌਰਾਨ ਜ਼ਿਲ੍ਹਾ ਖਜ਼ਾਨਾ ਅਫਸਰ ਵੱਲੋਂ ਉੱਪਰੋਂ ਕੋਈ ਜ਼ੁਬਾਨੀ ਹੁਕਮਾਂ ਦਾ ਜ਼ਿਕਰ ਕੀਤਾ ਗਿਆ, ਤਾਂ ਦਲਜੀਤ ਨੇ ਉਨ੍ਹਾਂ ਨੂੰ ਕਿਹਾ ਕਿ ਬਿਨਾਂ ਕਿਸੇ ਵਿਧੀਵਤ ਅਤੇ ਤਕਨੀਕੀ ਰੂਪ ਵਿੱਚ ਸਪਸ਼ਟ ਦਸਤਾਵੇਜ਼ੀ ਕਾਰਵਾਈ ਤੋਂ ਇਸ ਗੱਲ ਦਾ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਸਮੂਹ ਅਧਿਆਪਕਾਂ ਦਾ ਇਹ ਭੱਤਾ ਕੱਟਣ ਸਬੰਧੀ ਜ਼ੁਬਾਨੀ ਜਾਂ ਲਿਖਤੀ ਆਦੇਸ਼ ਜਾਰੀ ਕਰਨ। ਦਲਜੀਤ ਦੁਆਰਾ ਦਿੱਤੀ ਉਕਤ ਦਲੀਲ ਅਤੇ ਇਸ ਸਬੰਧ ਵਿੱਚ ਛਿੜਨ ਵਾਲੇ ਸੰਘਰਸ਼ ਦੀ ਚੇਤਾਵਨੀ ਉਪਰੰਤ, ਜ਼ਿਲ੍ਹਾ ਖਜ਼ਾਨਾ ਅਫ਼ਸਰ ਲੁਧਿਆਣਾ ਨੇ ਇਹ ਮਾਮਲਾ ਉੱਚ ਅਧਿਕਾਰੀਆਂ ਨਾਲ ਮੁੜ ਵਿਚਾਰਨ ਲਈ ਕਿਹਾ ਹੈ।
ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ।
Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com
(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)