Education News: 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਅਹਿਮ ਖਬਰ, CBSE ਵਲੋਂ ਅਲਰਟ ਜਾਰੀ

125
Photo by The Economic Times

 

ਚੰਡੀਗੜ੍ਹ-

ਸੀ.ਬੀ.ਐੱਸ.ਈ. ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਦੇ ਨਾਲ ਪ੍ਰੀਖਿਆਰਥਆਂ ਨੂੰ ਸੈਂਪਲ ਪੇਪਰਾਂ ਦੇ ਜਾਲ ਵਿਚ ਫ਼ਸਾਉਣ ਵਾਲੀ ਫ਼ਰਜ਼ੀ ਵੈਬਸਾਈਟਾਂ ਫਿਰ ਤੋਂ ਸਰਗਰਮ ਹੋ ਗਈਆਂ ਹਨ।

ਸੀ.ਬੀ.ਐਸ.ਈ. ਅਜਿਹੀਆਂ ਵੈੱਬਸਾਈਟਾਂ ਦੀ ਵੱਧਦੀ ਗਤੀਵਿਧੀ ਨੂੰ ਦੇਖਦਿਆਂ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਨਕਲੀ ਸੈਂਪਲ ਪੇਪਰਾਂ ਬਾਰੇ ਚੇਤਾਵਨੀ ਦਿੱਤੀ ਗਈ ਹੈ।

ਸੀ.ਬੀ.ਐਸ.ਈ. ਨੋਟਿਸ ‘ਚ ਵਿਦਿਆਰਥੀਆਂ ਨੂੰ ਕੁਝ ਅਜਿਹੀਆਂ ਵੈੱਬਸਾਈਟਾਂ ਦੇ ਨਾਵਾਂ ਬਾਰੇ ਚਿਤਾਵਨੀ ਦਿੰਦੇ ਹੋਏ ਕਿਹਾ ਗਿਆ ਹੈ ਕਿ ਫਰਜ਼ੀ ਵੈੱਬਸਾਈਟ ‘ਤੇ ਨਮੂਨੇ ਦੇ ਪੇਪਰ ਜਾਰੀ ਕਰਕੇ ਇਹ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਪੇਪਰਾਂ ਤੋਂ ਸਵਾਲ ਪੁੱਛੇ ਜਾਣਗੇ।

ਸੀ.ਬੀ.ਐਸ.ਈ. ਐਡਵਾਈਜ਼ਰੀ ਵਿੱਚ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਜਿਹੀਆਂ ਵੈੱਬਸਾਈਟਾਂ ਅਤੇ ਐਪਸ ਤੋਂ ਸਾਵਧਾਨ ਰਹਿਣ ਦੀ ਲੋੜ ਬਾਰੇ ਦੱਸਿਆ ਗਿਆ ਹੈ।

ਸੀ.ਬੀ.ਐਸ.ਈ. ਨੇ ਕਿਹਾ ਹੈ ਕਿ ਬੋਰਡ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਇੱਕ ਲਿੰਕ ਬਣਾਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸੀ.ਬੀ.ਐਸ.ਈ. ਸੀਬੀਐਸਈ ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਲਈ 30 ਸੈਂਪਲ ਦੇ ਪੇਪਰ ਜਾਰੀ ਕੀਤੇ ਹਨ ਅਤੇ ਪ੍ਰੀਖਿਆ ਦੇ ਸਵਾਲ ਇਨ੍ਹਾਂ ਸੈਂਪਲ ਪੇਪਰਾਂ ਤੋਂ ਹੀ ਹੋਣਗੇ।

ਇਨ੍ਹਾਂ ਪੇਪਰਾਂ ਨੂੰ ਡਾਊਨਲੋਡ ਕਰਨ ਲਈ ਪੈਸੇ ਮੰਗੇ ਜਾ ਰਹੇ ਹਨ। ਬੋਰਡ ਨੇ ਸਾਰੇ ਵਿਦਿਆਰਥੀਆਂ ਨੂੰ ਸਾਵਧਾਨ ਰਹਿਣ ਅਤੇ ਅਜਿਹੇ ਕਿਸੇ ਵੀ ਫਰਜ਼ੀ ਮੈਸੇਜ ਅਤੇ ਵੈੱਬਸਾਈਟ ਦੇ ਲਿੰਕ ‘ਤੇ ਕਲਿੱਕ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ।

ਬੋਰਡ ਨੇ ਕਿਹਾ ਕਿ ਸੈਂਪਲ ਪੇਪਰ ਸੀ.ਬੀ.ਐਸ.ਈ. ਅਧਿਕਾਰਤ ਵੈੱਬਸਾਈਟ ‘ਤੇ ਮੁਫਤ ਉਪਲਬਧ ਹੈ। ਬੋਰਡ ਨਮੂਨਾ ਪੇਪਰ ਡਾਊਨਲੋਡ ਕਰਨ ਲਈ ਕਿਸੇ ਵੀ ਵਿਦਿਆਰਥੀ ਜਾਂ ਮਾਤਾ-ਪਿਤਾ ਤੋਂ ਕੋਈ ਫੀਸ ਨਹੀਂ ਲੈਂਦਾ। ਕਿਸੇ ਵੀ ਜਾਣਕਾਰੀ ਅਤੇ ਅੱਪਡੇਟ ਲਈ, ਵਿਦਿਆਰਥੀ ਅਤੇ ਮਾਪੇ ਬੋਰਡ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ। punjabkesari

 

LEAVE A REPLY

Please enter your comment!
Please enter your name here