ਸਿੱਖਿਆ ਅਫਸਰ ਵਿਨੋਦ ਸ਼ਰਮਾ ਵਲੋਂ ਸਕੂਲ ਆਫ ਐਮੀਨੈਂਸ ਦਾ ਦੌਰਾ

191

 

ਪੰਜਾਬ ਨੈੱਟਵਰਕ, ਚੰਡੀਗੜ੍ਹ

ਪੰਜਾਬ ਸਰਕਾਰ ਵਲੋਂ ਵਲੋਂ ਵਿਿਦਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਾਸਤੇ ਵੱਖ ਵੱਖ ਤਰਾਂ ਦੇ ਪ੍ਰੋਗ੍ਰਾਮ ਉਲੀਕੇ ਜਾਂਦੇ ਹਨ , ਜਿਸ ਤਹਿਤ ਹੁਣ ਪੂਰੇ ਪੰਜਾਬ ਵਿੱਚ ਵਿਿਦਆਰਥੀਆਂ ਨੂੰ ਸਵੈ ਰੋਜਗਾਰ ਅਪਨਾਉਣ ਲਈ ਪੰਜਾਬ ਯੰਗ ਇੰਟਰਪਰੀਨਿਉਰ ਅਧੀਨ ਬਿਜਨਸ ਬਲਾਸਟਰ ਪ੍ਰੋਗ੍ਰਾਮ ਦੀ ਸ਼ੁੁਰੂਆਤ ਕੀਤੀ ਗਈ।

ਇਸੇ ਕੜੀ ਤਹਿਤ ਜਿਲੇ ਦੇ ਸਮੂਹ ਸੀਨੀਅਰ ਸੈਕੰਡਰੀ ਦੇ ਗਿਆਰਵੀਂ ਜਮਾਤ ਦੇ ਜਮਾਤ ਇੰਚਾਰਜਾਂ ਲਈ ਦੋ ਰੋਜਾ ਟ੍ਰੇਨਿੰਗ ਦਾ ਟੀਚਾ ਮਿਿਥਆ ਗਿਆ ਹੈ। ਟ੍ਰੇਨਿੰਗ ਦੌਰਾਨ ਅਧਿਆਪਕਾਂ ਨੂੰ ਸੰਬੋਧਨ ਕਰਨ ਲਈ ਵਿਸ਼ੇਸ ਤੌਰ ਤੇ ਜਿਲਾ ਸਿੱਖਿਆ ਅਫਸਰ ਵਿਨੋਦ ਸ਼ਰਮਾ ਨੇ ਅੱਜ ਸਕੂਲ ਆਫ ਐਮੀਨੈਂਸ ਗੁਰਦਾਸਪੁਰ ਵਿਖੇ ਦੌਰਾ ਕੀਤਾ ਅਤੇ ਅਧਿਆਪਕਾਂ ਨੂੰ ਇਹ ਪ੍ਰਾਜੈਕਟ ਵਿਿਦਆਰਥੀਆਂ ਤੱਕ ਪੂਰਨ ਰੂਪ ਵਿੱਚ ਪਹੁੰਚਾਉਣ ਲਈ ਪਾਬੰਧ ਕੀਤਾ।

ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਦਾ ਮੁੱਖ ਮੰਤਵ ਵਿਿਦਆਰਥੀਆਂ ਨੂੰ ਨੌਕਰੀਆਂ ਦੀ ਇੰਤਜਾਰ ਕਰਨ ਦੀ ਬਜਾਏ ਬਿਜਨਸ ਨੂੰ ਅਪਨਾਉਣਾ ਹੋਵੇਗਾ। ਉਨਾਂ ਕਿਹਾ ਇਸ ਨਾਲ ਵਿਿਦਆਰਥੀਆਂ ਦਾ ਮੰਤਵ ਜਾਬ ਸੀਕਰ ਨਹੀਂ ਬਲਕਿ ਉਦਯੋਗਪਤੀ ਬਨਣਾ ਹੈ । ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜਿਲਾ ਨੋਡਲ ਅਫਸਰ, ਬਿਜਨਸ ਬਲਾਸਟਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਇਹ ਪ੍ਰਾਜੈਕਟ ਪਹਿਲੇ ਫੇਜ ਦੌਰਾਨ ਜਿਲੇ ਦੇ ਕੁੱਲ 117 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਸ਼ੁਰੂ ਕੀਤਾ ਗਿਆ ਹੈ।

ਇਸ ਵਿੱਚ ਕੇਵਲ ਸਰਕਾਰੀ ਸਕੂਲਾਂ ਦੇ ਗਿਆਰਵੀਂ ਜਮਾਤ ਦੇ ਕੁੱਲ 13801 ਵਿਿਦਆਰਥੀਆਂ ਕਵਰ ਕੀਤੇ ਜਾਣਗੇ , ਜਿਸ ਤਹਿਤ ਜਿਲੇ ਦੇ ਕੁੱਲ 450 ਜਮਾਤ ਇੰਚਰਜਾਂ ਨੂੰ ਇਹ ਟ੍ਰੇਨਿੰਗ ਵੱਖ-ਵੱਖ ਚਾਰ ਸੈਂਟਰਾਂ ਸਕੂਲ ਆਫ ਐਮੀਨੈਸ ਗੁਰਦਾਸਪੁਰ, ਸਕੂਲ ਆਫ ਐਮੀਨੈਂਸ ਬਟਾਲਾ, ਸਸਸਸ ਸ਼ੇਖਵਾਂ ਅਤੇ ਸਸਸਸ ਡੇਰਾ ਬਾਬਾ ਨਾਨਕ (ਲੜਕੀਆਂ) ਵਿਖੇ ਕਰਵਾਈ ਜਾ ਰਹੀ ਹੈ। ਇਹ ਅਧਿਆਪਕ ਹੁਣ ਸਕੂਲਾਂ ਵਿੱਚ ਵਿਿਦਆਰਥੀਆਂ ਦੇ ਗਰੁੱਪ ਬਣਾ ਕੇ ਸਵੈ ਰੋਜਗਾਰ ਅਪਨਾਉਣ ਲਈ ਵੱਖ ਵੱਖ ਕਿਿਰਆਵਾਂ ਰਾਹੀਂ ਉਨਾਂ ਨੂੰ ੳਤੁਸ਼ਾਹਿਤ ਕਰਨਗੇ ਅਤੇ ਇਨਾਂ ਦੇ ਗਰੁੱਪ ਬਣਾ ਕੇ ਉਨਾਂ ਨੂੰ ਸਹਾਇਕ ਧੰਦਿਆਂ ਪ੍ਰਤੀ ਜਾਗਰੂਕ ਕਰਨਗੇ।

ਪੁਰੇਵਾਲ ਨੇ ਦੱਸਿਆ ਇਨਾਂ ਵਿਿਦਆਰਥੀਆਂ ਵਿੱਚੋਂ ਬਿਜਨਸ ਪ੍ਰਤੀ ਰੁਚੀ ਦਿਖਾਉਣ ਵਾਲੇ ਵਿਿਦਆਰਥੀਆਂ ਦੀ ਚੋਣ ਕਰਨ ਉਪਰੰਤ ਉਹਨਾਂ ਨੂੰ ਛੋਟੇ ਛੋਟੇ ਧੰਦਿਆਂ ਦੀ ਸ਼ੁਰੂਆਤ ਕਰਨ ਲਈ 2000/ ਰੁਪਏ ਪ੍ਰਤੀ ਵਿਿਦਆਰਥੀ ਦੇ ਹਿਸਾਬ ਨਾਲ ਸੀਡ ਰਕਮ ਵੀ ਜਾਰੀ ਕੀਤੀ ਜਾਵੇਗੀ, ਜਿਸ ਤਹਿਤ ਉਹ 10-10 ਦਾ ਗਰੁੱਪ ਬਣਾ ਕੇ ਗਰੁੱਪ ਬਿਜਨਸ ਦੀ ਸ਼ੁਰੂਆਤ ਕਰਨਗੇ ਅਤੇ ਬਣਦਾ ਲਾਭ ਆਪਸ ਵਿੱਚ ਵੰਡਣਗੇ। ਇਸ ਤਰਾਂ ਨਾਲ ਵਿਿਦਆਰਥੀਆਂ ਵਿੱਚ ਬਿਜਨਸ ਕਰਨ ਦੀ ਲਗਨ ਪੈਦਾ ਹੋਵੇਗੀ ।ਇਸ ਮੌਕੇ ਪ੍ਰਿੰਸੀਪਲ ਰਮੇਸ਼ ਲਾਲ, ਮਾਸਟਰ ਟ੍ਰੇਨਰ, ਬਲਾਕ ਕੌਂਸਲਰ ਲਖਵਿੰਦਰ ਸਿੰਘ ਅਤੇ ਸਤਨਾਮ ਸਿੰਘ, ਅਮਨ ਗੁਪਤਾ ਸਟੈਨੋ, ਸੁਮੀਤ ਕੁਮਾਰ ਆਦਿ ਵੀ ਹਾਜਰ ਸਨ।

 

LEAVE A REPLY

Please enter your comment!
Please enter your name here