ਬਠਿੰਡਾ
ਪੰਜਾਬ ਪੁਲਿਸ ਦੇ ਵਲੋਂ ਫ਼ਰਜ਼ੀ ਪੱਤਰਕਾਰਾਂ ਦੇ ਖਿਲਾਫ਼ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਇਸੇ ਦੇ ਤਹਿਤ ਹੁਣ ਬਠਿੰਡਾ ਥਾਣਾ ਸਿਵਲ ਲਾਈਨ ਪੁਲਿਸ ਦੇ ਵੱਲੋਂ ਇੱਕ ਫ਼ਰਜ਼ੀ ਪੱਤਰਕਾਰ ਬਣ ਕੇ, ਅਸ਼ਟਾਮ ਫ਼ਰੋਸ਼ਾਂ ਨੂੰ ਧਮਕੀਆਂ ਦੇ ਕੇ, ਬਲੈਕਮੇਲ ਕਰਨ ਵਾਲੇ ਫ਼ਰਜ਼ੀ ਪੱਤਰਕਾਰ ਨੂੰ ਪੁਲਿਸ ਦੇ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਨੇ ਉਕਤ ਫ਼ਰਜ਼ੀ ਪੱਤਰਕਾਰ ਦੇ ਖਿਲਾਫ਼ ਮਾਮਲਾ ਵੀ ਦਰਜ ਕਰ ਲਿਆ ਹੈ। ਖ਼ਬਰਾਂ ਦੀ ਮੰਨੀਏ ਤਾਂ, ਇਸ ਤੋਂ ਪਹਿਲਾਂ ਮੁਕਤਸਰ ਸਾਹਿਬ ਅਤੇ ਸੰਗਰੂਰ ਦੇ ਐਸਐਸਪੀ ਵਲੋਂ ਕਰੀਬ 11 ਪੱਤਰਕਾਰਾਂ ਖਿਲਾਫ਼ ਕਾਰਵਾਈ ਕਰਦਿਆਂ ਹੋਇਆ, ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਤੇ ਬਲੈਕਮੇਲਿੰਗ ਦਾ ਦੋਸ਼ ਸੀ।
ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ, ਬਠਿੰਡਾ ਥਾਣਾ ਸਿਵਲ ਲਾਈਨ ਪੁਲਿਸ ਦੇ ਵੱਲੋਂ ਫੜੇ ਗਏ ਫ਼ਰਜ਼ੀ ਪੱਤਰਕਾਰ ਦੀ ਪਛਾਣ ਅਮਿਤ ਵਜੋਂ ਹੋਈ ਹੈ, ਜੋ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਅਸ਼ਟਾਮ ਫ਼ਰੋਸ਼ਾਂ ਨੂੰ ਧਮਕੀਆਂ ਦੇ ਕੇ, ਬਲੈਕਮੇਲ ਕਰਦਾ ਸੀ। ਖ਼ਬਰਾਂ ਇਹ ਵੀ ਹਨ ਕਿ, ਉਕਤ ਫ਼ਰਜ਼ੀ ਪੱਤਰਕਾਰ ਹਜ਼ਾਰਾਂ ਰੁਪਏ ਵਸੂਲ ਵੀ ਚੁੱਕਾ ਹੈ।PJ