ਵੱਡੀ ਖ਼ਬਰ: ਗੁਰਦੁਆਰੇ ਦੀ ਪ੍ਰਧਾਨਗੀ ਨੂੰ ਲੈ ਕੇ ਚੱਲੀਆਂ ਕਿਰਪਾਨਾਂ, ਲੱਥੀਆਂ ਪੱਗਾਂ, ਔਰਤ ਗੰਭੀਰ ਜ਼ਖਮੀ

700

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਦੇ ਅੰਦਰ ਨਿੱਤ ਦਿਨ ਹੀ ਕਿਸੇ ਨਾ ਕਿਸੇ ਧਾਰਮਿਕ ਸਥਾਨ ਤੋਂ ਕੋਈ ਨਾ ਕੋਈ ਵਿਵਾਦਿਤ ਵੀਡੀਓ ਸਾਹਮਣੇ ਆਉਂਦੀ ਹੀ ਰਹਿੰਦੀ ਹੈ।

ਤਾਜ਼ਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ, ਜਿਥੋਂ ਦੇ ਇੱਕ ਗੁਰਦੁਆਰੇ ਚ ਪ੍ਰਧਾਨਗੀ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ।

ਵੇਖਦੇ ਹੀ ਵੇਖਦੇ ਵਿਵਾਦ ਏਨਾਂ ਜਿਆਦਾ ਵਧ ਗਿਆ ਕਿ, ਗੁਰਦੁਆਰੇ ਵਿਚ ਹੀ ਦੋ ਧਿਰਾਂ ਆਪਸ ਵਿਚ ਭਿੜ ਗਈਆਂ ਅਤੇ ਕਿਰਪਾਨਾਂ ਚੱਲਣੀਆਂ ਸ਼ੁਰੂ ਹੋ ਗਈਆਂ।

ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਸ਼ਰੇਆਮ ਭੰਗ ਕਰਕੇ, ਗੁਰੂ ਸਾਹਿਬ ਦੀ ਹਜ਼ਰੂੀ ਵਿਚ ਹੀ ਸਿੱਖਾਂ ਨੇ ਇਕ ਦੂਜੇ ਦੀਆਂ ਪੱਗਾਂ ਤੱਕ ਲਾਹ ਦਿੱਤੀਆਂ।

ਦੱਸਿਆ ਜਾ ਰਿਹਾ ਹੈ ਕਿ, ਇਸ ਲੜ੍ਹਾਈ ਝਗੜੇ ਵਿਚ ਚੱਲੀਆਂ ਕਿਰਪਾਨਾਂ ਦੇ ਦੌਰਾਨ ਇੱਕ ਔਰਤ ਜ਼ਖਮੀ ਵੀ ਹੋ ਗਈ।

ਦੱਸ ਦਈਏ ਕਿ,ਗੁਰਦੁਆਰਾ ਸਾਹਿਬ ਦੇ ਅੰਦਰ ਹੋਈ ਇਸ ਲੜ੍ਹਾਈ ਦੀ ਵੀਡੀਓ ਸੋਸ਼ਲ ਮੀਡੀਆ ਤੇ ਖ਼ੂਬ ਵਾਇਰਲ ਹੋ ਰਹੀ ਹੈ।

ਦੂਜੇ ਪਾਸੇ ਲੋਕ ਇਨ੍ਹਾਂ ਪ੍ਰਧਾਨਗੀ ਦੇ ਭੁੱਖਿਆਂ ਨੂੰ ਲਾਹਨਤਾਂ ਵੀ ਪਾ ਰਹੇ ਹਨ।

 

LEAVE A REPLY

Please enter your comment!
Please enter your name here