ਪੰਜਾਬ ਦੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੂੰ ਪੱਕਾ ਕਰਨ ਬਾਰੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੱਡਾ ਬਿਆਨ, ਕਿਹਾ…

505

 

ਦਿੜ੍ਹਬਾ ਮੰਡੀ

ਆਦਰਸ਼ ਸਕੂਲ ਅਧਿਆਪਕ ਯੂਨੀਅਨ (ਪੀਪੀਪੀ ਤਰਜ਼) ਦੇ ਸਹਾਇਕ ਸਕੱਤਰ ਜਗਤਾਰ ਸਿੰਘ ਗੰਢੂਆਂ ਦੀ ਅਗਵਾਈ ਵਿੱਚ ਇੱਕ ਵਫ਼ਦ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਉਨ੍ਹਾਂ ਦੇ ਪ੍ਰਮੁੱਖ ਦਫ਼ਤਰ ਦਿੜ੍ਹਬਾ ਮੰਡੀ ਵਿਖੇ ਉਚੇਚੇ ਤੌਰ ਤੇ ਮਿਲਿਆ ਅਤੇ ਹੱਕੀ ਤੇ ਜਾਇਜ਼ ਮੰਗਾਂ ਦਾ ਪੱਤਰ ਪੇਸ਼ ਕੀਤਾ, ਉਨ੍ਹਾਂ ਨਾਲ ਮਨਪ੍ਰੀਤ ਸਿੰਘ ਅਤੇ ਸਤਿਗੁਰ ਸਿੰਘ ਮੌਜੂਦ ਹਨ।

ਵਫ਼ਦ ਦੇ ਆਗੂਆਂ ਵੱਲੋਂ ਰੱਖੀਆਂ ਮੰਗਾਂ ਤੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਕਿਹਾ ਕਿ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਲਗਾਤਾਰ ਪੱਕੇ ਕਰ ਰਹੀ ਹੈ। ਜਿਸ ਵਿੱਚ ਪੰਜਾਬ ਦੇ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਹੋਣ ਦਾ ਨੰਬਰ ਬਹੁਤ ਛੇਤੀ ਲੱਗਣ ਵਾਲਾ ਹੈ।

ਚੀਮਾ ਨੇ ਕਿਹਾ ਕਿ ਆਦਰਸ਼ ਸਕੂਲਾਂ ਦੇ ਅਧਿਆਪਕਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਦੀਆਂ ਸੇਵਾਵਾਂ ਬਹੁਤ ਛੇਤੀ ਰੈਗੂਲਰ ਕਰਕੇ ਤਨਖਾਹਾਂ ਸਿੱਧੀਆਂ ਗਰੇਡ ਪੇਅ ਅਨੁਸਾਰ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਣਗੀਆਂ, 2019 ਵਿੱਚ ਸਿੱਧੀ ਭਰਤੀ ਹੈੱਡ ਟੀਚਰਾਂ/ਸੈਂਟਰ ਹੈੱਡ ਟੀਚਰਾਂ ਵਿੱਚ ਮੈਰਿਟ ਲਿਸਟ ਵਿੱਚ ਆਏ ਤੇ ਸਕਰੂਟਨੀ ਕਰਵਾ ਚੁੱਕੇ ਆਦਰਸ਼ ਸਕੂਲਾਂ ਦੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ। ਜਦਕਿ ਪਿਛਲੀ ਸਰਕਾਰ ਨੇ ਇੰਨ੍ਹਾਂ ਨੂੰ ਬਿਨ੍ਹਾਂ ਵਜ੍ਹਾ ਵਿੱਦ ਹੈਲਡ ਰੱਖਿਆ ਹੋਇਆ ਸੀ।

ਉਨ੍ਹਾਂ ਕਿਹਾ ਕਿ ਵੱਖ ਵੱਖ ਸਮਿਆਂ ਤੇ ਨੌਕਰੀਓ ਕੱਢੇ ਅਧਿਆਪਕਾਂ ਤੇ ਦਰਜਾ ਚਾਰ ਮੁਲਾਜ਼ਮਾਂ ਨੂੰ ਬਹੁਤ ਛੇਤੀ ਬਹਾਲ ਕੀਤਾ ਜਾ ਰਿਹਾ ਹੈ ਤੇ ਬੰਦ ਕੀਤੇ ਆਦਰਸ਼ ਸਕੂਲਾਂ ਬਾਰੇ ਸਰਕਾਰ ਵਿਚਾਰ ਕਰ ਰਹੀ ਹੈ।

ਜਥੇਬੰਦੀ ਦੇ ਆਗੂਆਂ ਜਗਤਾਰ ਸਿੰਘ ਗੰਢੂਆਂ, ਮਨਪ੍ਰੀਤ ਸਿੰਘ ਤੇ ਸਤਿਗੁਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਤੇ ਵਿਭਾਗ ਨੇ ਪੰਜਾਬ ਦੇ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਦੀਆਂ ਸਮੁੱਚੀਆਂ ਮੰਗਾਂ ਤੇ ਹੋਰ ਸਮਾਂ ਲਗਾਇਆ ਤਾਂ 6 ਨਵੰਬਰ ਦੀ ਸੰਗਰੂਰ ਰੋਸ਼ ਰੈਲੀ ਵਿੱਚ ਸਰਕਾਰ ਦਾ ਜਨਾਜ਼ਾ ਕੱਢਣਗੇ। ਜਿਸ ਵਿੱਚ ਸ਼ਾਮਲ ਹੋਣ ਲਈ ਸਮੁੱਚੇ ਸੂਬੇ ਦੇ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

 

LEAVE A REPLY

Please enter your comment!
Please enter your name here