ਵੱਡੀ ਖ਼ਬਰ: ਪੰਜਾਬ ਦੀ ਵਿਦਿਆਰਥਣ ਦਾ “ਇੰਡੀਅਨ ਬੁੱਕ ਆਫ ਰਿਕਾਰਡ” ‘ਚ ਨਾਮ ਦਰਜ

610

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਦਾਸ ਐਂਡ ਬ੍ਰਾਉਨ ਵਰਲਡ ਸਕੂਲ ਫਿਰੋਜ਼ਪੁਰ ਦੀ ਵਿਦਿਆਰਥਣ ਤਨਵੀਰ ਕੌਰ ਪੁੱਤਰੀ ਸਰਬਜੀਤ ਸਿੰਘ ਪਿੰਡ ਨੂਰਪੁਰ ਸੇਠਾਂ ਨੇ ਆਪਣੀ ਸਖ਼ਤ ਮਿਹਨਤ ਸਦਕਾ ਆਪਣਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਵਾ ਕੇ ਆਪਣੇ ਮਾਪਿਆਂ ਅਤੇ ਪਿੰਡ ਦਾ ਨਾਮ ਰੌਸ਼ਨ ਕੀਤਾ। ਸੱਤਵੀਂ ਜਮਾਤ ਦੀ ਵਿਦਿਆਰਥਣ ਤਨਵੀਰ ਕੌਰ ਨੇ ਸਿਰਫ ਇਕ ਮਿੰਟ ਵਿੱਚ 60 ਦੇਸ਼ਾਂ ਦੀ ਕਰੰਸੀ ਦਾ ਨਾਮ ਦੱਸ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਤਨਵੀਰ ਕੌਰ ਦੇ ਪਿਤਾ ਸਰਬਜੀਤ ਸਿੰਘ ਤੇ ਮਾਤਾ ਹਰਵਿੰਦਰ ਕੌਰ ਨੇ ਦਸਿਆ ਕਿ ਉਹਨਾਂ ਦੀ ਧੀ ਬਚਪਨ ਤੋਂ ਹੀ ਬਹੁਤ ਹੁਸ਼ਿਆਰ ਤੇ ਹੋਣਹਾਰ ਹੈ। ਦੱਸਣਯੋਗ ਹੈ ਕਿ ਇੰਡੀਆ ਬੁੱਕ ਆਫ ਰਿਕਾਰਡ ਦੇ ਆਨ ਲਾਈਨ ਮੁਕਾਬਲੇ ਵਾਸਤੇ ਤਨਵੀਰ ਕੌਰ ਦੇ ਮਾਪਿਆਂ ਕਰੀਬ 15 ਦਿਨ ਪਹਿਲਾਂ ਅਪਲਾਈ ਕੀਤਾ ਸੀ ਤਾਂ ਤਨਵੀਰ ਕੋਰ ਨੇ ਮਹਿਜ 45 ਸੈਕਿੰਡ ਵਿੱਚ 60 ਮੁਲਕਾਂ ਦੀ ਕਰੰਸੀ ਦਾ ਨਾਮ ਦੱਸ ਦਿੱਤਾ ਸੀ, ਪਰ ਇੰਡੀਆ ਬੁੱਕ ਆਫ ਰਿਕਾਰਡ ਦੇ ਅਧਿਕਾਰੀਆਂ ਦੇ ਨਿਰਦੇਸ਼ ਤੇ ਤਨਵੀਰ ਕੌਰ ਨੂੰ ਇਹ ਸਭ ਇਕ ਮਿੰਟ ਵਿਚ ਦੱਸਣ ਲਈ ਕਿਹਾ।

ਇਸ ਆਨਲਾਈਨ ਵੀਡੀਓ ਮੁਕਾਬਲੇ ਵਿਚ ਬੱਚੇ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਕੇ (ਤਾਂ ਕਿ ਬੱਚੇ ਕਿਧਰੇ ਪੜ੍ਹ ਕੇ ਮੁਕਾਬਲਾ ਨਾ ਕਰੇ ) ਹਿੱਸਾ ਲਿਆ। ਇਸ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਮ੍ਰਿਤ ਸਿੰਘ ਨੇ ਤਨਵੀਰ ਕੌਰ ਨੂੰ ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਸਨਮਾਨ ਪੱਤਰ, ਮੈਡਲ, ਆਈਕਾਰਡ, ਪੈਨ , ਬੈਚ ਅਤੇ ਸਰਟੀਫਿਕੇਟ ਦੇ ਕੇ ਸ਼ੁਭ ਇਛਾਵਾਂ ਦਿੱਤੀਆਂ ਅਤੇ ਤਨਵੀਰ ਕੌਰ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸਰਬਜੀਤ ਸਿੰਘ, ਹਰਵਿੰਦਰ ਕੌਰ ਅਤੇ ਹਰਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ।

 

LEAVE A REPLY

Please enter your comment!
Please enter your name here