ਪੰਜਾਬ ਨੈੱਟਵਰਕ, ਚੰਡੀਗੜ੍ਹ-
ਫਿਰੋਜ਼ਪੁਰ ਦੇ ਪਿੰਡ ਖੁੰਦਰ ਉਤਾੜ ਵਿਖੇ ਅੱਜ ਉਸ ਵੇਲੇ ਮਾਹੌਲ ਤਨਾਣਪੂਰਨ ਬਣ ਗਿਆ, ਜਦੋਂ ਆਪ ਅਤੇ ਕਾਂਗਰਸ ਦੇ ਵਰਕਰਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ।
ਦੋਸ਼ ਹੈ ਕਿ, ਸੀਨੀਅਰ ਲੀਡਰ ਅਤੇ ਆਪ ਦਾ ਬਲਾਕ ਪ੍ਰਧਾਨ ਕਾਂਗਰਸ ਦੇ ਕੁੱਝ ਲੋਕਾਂ ਵਲੋਂ ਅਗਵਾ ਪਹਿਲੋਂ ਕਰ ਲਿਆ ਗਿਆ ਅਤੇ ਬਾਅਦ ਵਿੱਚ ਉਹਦੀ ਕੁੱਟਮਾਰ ਕੀਤੀ ਗਈ।
ਪੁਲਿਸ ਮੁਤਾਬਿਕ, ਆਪ ਦਾ ਬਲਾਕ ਪ੍ਰਧਾਨ ਪਿੰਡ ਖੁੰਦਰ ਉਤਾੜ ਵਿਖੇ ਲੋਕਾਂ ਦੇ ਮਨਰੇਗਾ ਕਾਰਡ ਆਦਿ ਬਣਾਉਣ ਲਈ ਗਿਆ ਸੀ।
ਗੁਰਦੁਆਰਾ ਸਾਹਿਬ ਜਾ ਕੇ ਆਪ ਬਲਾਕ ਪ੍ਰਧਾਨ ਨੇ ਅਨਾਉਸਮੈਂਟ ਵੀ ਕਰਵਾਈ ਸੀ, ਜਿਸ ਤੋਂ ਬਾਅਦ ਕਈ ਲੋਕ ਤਾਂ ਕਾਰਡ ਬਣਵਾਉਣ ਪਹੁੰਚ ਵੀ ਗਏ।
ਪਰ ਵਿਰੋਧੀ ਧੜੇ ਕਾਂਗਰਸ ਦੇ ਕਈ ਵਰਕਰ ਵੀ ਉਥੇ ਪਹੁੰਚ ਗਈ। ਜਿਨ੍ਹਾਂ ਨੇ ਆਉਂਦੇ ਸਾਰ ਹੀ ਆਪ ਦੇ ਬਲਾਕ ਪ੍ਰਧਾਨ ਨੂੰ ਮਾੜਾ ਚੰਗਾ ਬੋਲਿਆ ਅਤੇ ਅਗਵਾ ਕਰ ਲਿਆ ਗਿਆ।
ਪੁਲਿਸ ਦੇ ਮੁਤਾਬਿਕ, ਕਾਂਗਰਸੀ ਵਰਕਰਾਂ ਦੇ ਵਲੋਂ ਇੱਟਾਂ ਰੋੜਿਆਂ ਦੇ ਨਾਲ ਆਪ ਦੇ ਵਰਕਰਾਂ ਤੇ ਹਮਲਾ ਵੀ ਕੀਤਾ ਗਿਆ ਅਤੇ ਜਵਾਬੀ ਕਾਰਵਾਈ ਆਪ ਵਰਕਰਾਂ ਵਲੋਂ ਵੀ ਕੀਤੀ ਗਈ।
ਪੁਲਿਸ ਦਾ ਕਹਿਣਾ ਹੈ ਕਿ, ਉਨ੍ਹਾਂ ਵਲੋਂ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵਲੋਂ ਇਸ ਘਟਨਾ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।