ਨਵੀਂ ਦਿੱਲੀ :
ਇਸ ਮਹੀਨੇ ਵਿੱਚ ਕੇਂਦਰੀ ਮੁਲਾਜ਼ਮਾਂ ਨੂੰ ਇਕ ਹੋਰ ਵੱਡਾ ਤੋਹਫ਼ਾ ਮਿਲ ਸਕਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਸਰਕਾਰ ਇਸ ਮਹੀਨੇ ਦੇ ਅੰਤ ‘ਚ 18 ਮਹੀਨਿਆਂ ਦੇ ਡੀਏ ਦੇ ਬਕਾਏ ‘ਤੇ ਗੱਲਬਾਤ ਕਰਨ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ ਨੂੰ ਲੈ ਕੇ ਕੈਬਨਿਟ ਸਕੱਤਰ ਨਾਲ ਮੀਟਿੰਗ ਦਾ ਸਮਾਂ ਤੈਅ ਕੀਤਾ ਗਿਆ ਹੈ।
ਹਾਲਾਂਕਿ ਇਹ ਤੈਅ ਨਹੀਂ ਹੈ ਕਿ ਸਰਕਾਰ ਬਕਾਏ ਦੀ ਅਦਾਇਗੀ ਲਈ ਸਹਿਮਤ ਹੋਵੇਗੀ ਜਾਂ ਨਹੀਂ। ਦਰਅਸਲ ਪੈਨਸ਼ਨਰਜ਼ ਤੇ ਕਰਮਚਾਰੀ ਯੂਨੀਅਨ ਦੇ ਦਬਾਅ ਤੋਂ ਬਾਅਦ ਕੈਬਨਿਟ ਸਕੱਤਰ ਨੇ ਇਸ ਮੁੱਦੇ ‘ਤੇ ਚਰਚਾ ਲਈ ਸਮਾਂ ਦਿੱਤਾ ਹੈ।
ਕੇਂਦਰੀ ਕਰਮਚਾਰੀਆਂ ਨੂੰ ਜਨਵਰੀ 2020 ਤੋਂ ਜੂਨ 2021 ਤਕ ਦੀਆਂ ਤਿੰਨ ਕਿਸ਼ਤਾਂ ਦਾ ਬਕਾਇਆ ਡੀਆਰ ਨਹੀਂ ਮਿਲਿਆ ਹੈ।
ਸਰਕਾਰ ਨੇ ਕੋਰੋਨਾ ਮਹਾਮਾਰੀ ਕਾਰਨ ਡੀਏ ਨੂੰ ਰੋਕ ਦਿੱਤਾ ਸੀ, ਪਰ ਸਰਕਾਰ ਨੇ ਜੁਲਾਈ 2021 ਤੋਂ ਡੀਏ ਵਧਾ ਦਿੱਤਾ ਹੈ। ਇਸ ਦੌਰਾਨ ਸਰਕਾਰ ਨੇ 18 ਮਹੀਨਿਆਂ ਦੇ ਡੀਏ ਦਾ ਕੋਈ ਪੈਸਾ ਨਹੀਂ ਦਿੱਤਾ।